ਪਤੀ ਨੂੰ ਸੀ ਪਤਨੀ ਦੇ ਚਰਿੱਤਰ ''ਤੇ ਸ਼ੱਕ, ਗ਼ੁੱਸੇ ''ਚ ਚੁੱਕਿਆ ਖ਼ੌਫਨਾਕ ਕਦਮ

Tuesday, Jul 06, 2021 - 09:30 PM (IST)

ਪਤੀ ਨੂੰ ਸੀ ਪਤਨੀ ਦੇ ਚਰਿੱਤਰ ''ਤੇ ਸ਼ੱਕ, ਗ਼ੁੱਸੇ ''ਚ ਚੁੱਕਿਆ ਖ਼ੌਫਨਾਕ ਕਦਮ

ਸੋਨੀਪਤ - ਹਰਿਆਣਾ ਵਿੱਚ ਸੋਨੀਪਤ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਨੇ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਇਸ ਸ਼ੱਕ ਦੇ ਚੱਲਦੇ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਦੋਸ਼ੀ ਫ਼ਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ

ਦਰਅਸਲ, ਇਹ ਮਾਮਲਾ ਸੋਨੀਪਤ ਦੇ ਰਿਸ਼ੀ ਕਲੋਨੀ ਦਾ ਹੈ। ਜਿੱਥੇ ਦੇ ਰਹਿਣ ਵਾਲੇ ਰਵਿੰਦਰ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਪ੍ਰਵੀਣ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਉਸ ਤੋਂ ਬਾਅਦ ਗ਼ੁੱਸੇ ਵਿੱਚ ਉਸ ਨੇ ਆਪਣੀ ਪਤਨੀ ਪਾਇਲ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਭਾਜੜ ਵਿੱਚ ਪ੍ਰਵੀਣ ਆਪਣੀ ਪਤਨੀ ਨੂੰ ਲੈ ਕੇ ਸੋਨੀਪਤ ਦੇ ਜਨਰਲ ਹਸਪਤਾਲ ਪਹੁੰਚਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ- 10 ਸਾਲ ਮੰਤਰੀ ਰਹੇ ਮੰਗੁਭਾਈ ਪਟੇਲ ਬਣੇ ਐੱਮ.ਪੀ. ਦੇ ਰਾਜਪਾਲ, 8ਵੀਂ ਤੱਕ ਕੀਤੀ ਹੈ ਪੜ੍ਹਾਈ

ਵੱਡੇ ਭਰਾ ਰਵਿੰਦਰ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ। ਇਨ੍ਹਾਂ ਵਿਚਾਲੇ ਝਗੜੇ ਤਾਂ ਪਹਿਲਾਂ ਵੀ ਹੁੰਦੇ ਸਨ। ਘਟਨਾ ਤੋਂ ਪਹਿਲਾਂ ਵੀ ਇੱਕ ਵਾਰ ਲੜਾਈ ਹੋਈ ਸੀ। ਉਦੋਂ ਉਸ ਨੇ ਹਸਪਤਾਲ ਵਿੱਚ ਲਿਆ ਕੇ ਪਾਇਲ ਦਾ ਇਲਾਜ ਕਰਵਾਇਆ ਸੀ। ਪਾਇਲ ਅਤੇ ਪ੍ਰਵੀਣ ਵਿੱਚ ਲੜਾਈ ਚੱਲਦਾ ਰਹਿੰਦਾ ਸੀ। ਉਥੇ ਹੀ, ਮ੍ਰਿਤਕ ਪਾਇਲ ਦੀ ਦੋ ਧੀ ਅਤੇ ਇੱਕ ਪੁੱਤਰ ਹੈ।

ਪੂਰੇ ਮਾਮਲੇ ਵਿੱਚ ਸਿਵਲ ਲਾਈਨ ਥਾਣਾ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਸ਼ੀ ਕਲੋਨੀ ਵਿੱਚ ਇੱਕ ਮਹਿਲਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਤੱਤਕਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News