''ਯੇ ਕੈਸੀ ਬੇਵਫਾਈ...'', ਪ੍ਰੇਮੀ ਨਾਲ ਤਾਜ ਮਹਿਲ ''ਚ ਘੁੰਮਦੇ ਮਿਲੀ ਲਾਪਤਾ ਪਤਨੀ
Monday, Apr 21, 2025 - 12:18 PM (IST)

ਅਲੀਗੜ੍ਹ- ਇਕ ਵਿਅਕਤੀ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਬਾਅਦ 'ਚ ਵਟਸਐਪ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ 'ਚ ਉਹ ਤਾਜ ਮਹਿਲ 'ਚ ਇਕ ਹੋਰ ਵਿਅਕਤੀ ਨਾਲ ਘੁੰਮਦੀ ਹੋਈ ਵੇਖੀ। ਸ਼ਾਕਿਰ (40) ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਅੰਜੁਮ 15 ਅਪ੍ਰੈਲ ਤੋਂ ਲਾਪਤਾ ਹੈ। ਰੋਰਾਵਰ ਪੁਲਸ ਸਟੇਸ਼ਨ ਦੇ ਇੰਚਾਰਜ ਸ਼ਿਵ ਸ਼ੰਕਰ ਗੁਪਤਾ ਨੇ ਪੁਸ਼ਟੀ ਕੀਤੀ ਕਿ ਸ਼ਾਕਿਰ ਨਾਂ ਦੇ ਵਿਅਕਤੀ ਨੇ 18 ਅਪ੍ਰੈਲ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਦੀ ਪਤਨੀ ਰਹੱਸਮਈ ਢੰਗ ਨਾਲ ਲਾਪਤਾ ਹੋ ਗਈ ਹੈ।
ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਕੀਰ ਇਕ ਪਰਿਵਾਰਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਬਾਹਰ ਗਿਆ ਸੀ ਅਤੇ ਜਦੋਂ ਉਹ 15 ਅਪ੍ਰੈਲ ਨੂੰ ਵਾਪਸ ਆਇਆ ਤਾਂ ਉਸ ਨੇ ਘਰ ਨੂੰ ਤਾਲਾ ਲੱਗਿਆ ਦੇਖਿਆ ਅਤੇ ਉਸ ਦੀ ਪਤਨੀ ਅਤੇ ਚਾਰ ਬੱਚੇ ਗਾਇਬ ਸਨ। ਗੁਪਤਾ ਨੇ ਕਿਹਾ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਸਾਰਾ ਕੀਮਤੀ ਸਾਮਾਨ ਲੈ ਕੇ ਚਲੀ ਗਈ ਹੈ। ਕੁਝ ਦਿਨਾਂ ਤੱਕ ਉਸ ਦੀ ਭਾਲ ਕਰਨ ਤੋਂ ਬਾਅਦ ਸ਼ਾਕਿਰ ਨੇ ਪੁਲਸ ਨਾਲ ਸੰਪਰਕ ਕੀਤਾ।
ਬਾਅਦ ਵਿਚ ਉਸ ਦੇ ਰਿਸ਼ਤੇਦਾਰ ਨੇ ਅੰਜੁਮ ਨੂੰ ਇਕ ਵੀਡੀਓ 'ਚ ਵੇਖਿਆ, ਜਿਸ ਨੂੰ ਔਰਤ ਨੇ ਵਟਸਐਪ 'ਤੇ ਸਾਂਝਾ ਕੀਤਾ ਸੀ। ਵੀਡੀਓ ਵਿਚ ਉਹ ਤਾਜ ਮਹਿਲ ਵਿਚ ਇਕ ਅਣਜਾਣ ਆਦਮੀ ਨਾਲ ਦਿਖਾਈ ਦੇ ਰਹੀ ਸੀ। ਸ਼ਕੀਰ ਨੇ ਉਸ ਵਿਅਕਤੀ ਨੂੰ ਪਛਾਣ ਲਿਆ ਹੈ। ਗੁਪਤਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅੰਜੁਮ ਅਤੇ ਉਹ ਆਦਮੀ ਵਿਚਾਲੇ ਸਬੰਧ ਸਨ ਅਤੇ ਉਨ੍ਹਾਂ ਨੇ ਸ਼ਾਕਿਰ ਦੀ ਗੈਰ-ਹਾਜ਼ਰੀ 'ਚ ਭੱਜਣ ਦਾ ਫੈਸਲਾ ਕੀਤਾ। ਜ਼ਿਲ੍ਹਾ ਪੁਲਸ ਨੇ ਆਗਰਾ ਵਿਚ ਆਪਣੇ ਹਮਰੁਤਬਾ ਨੂੰ ਸੁਚੇਤ ਕਰ ਦਿੱਤਾ ਹੈ ਅਤੇ ਜੋੜੇ ਦੀ ਭਾਲ ਕਰ ਰਹੀ ਹੈ।