''ਯੇ ਰਿਸ਼ਤਾ ਕਿਆ ਕਹਿਲਾਤਾ ਹੈ'', ਰਿਸ਼ਤਾ ਕੁੜੀ ਨਾਲ ਤੇ ਵਿਆਹ ਮਾਂ ਨਾਲ
Friday, Apr 18, 2025 - 04:29 PM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਇਥੇ ਇਕ ਨੌਜਵਾਨ ਨਾਲ ਵਿਆਹ ਦੇ ਨਾਮ 'ਤੇ ਧੋਖਾ ਹੋਇਆ ਹੈ। ਨੌਜਵਾਨ ਨੂੰ ਵਿਆਹ ਲਈ 20 ਸਾਲ ਦੀ ਕੁੜੀ ਪਸੰਦ ਕਰਵਾਈ ਪਰ ਉਸ ਦਾ ਵਿਆਹ ਉਸ ਦੀ 45 ਸਾਲ ਦੀ ਮਾਂ ਨਾਲ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ- ਲਾਵਾਰਿਸ ਲਾਸ਼ਾਂ ਦੀ 'ਵਾਰਿਸ' ਬਣੀ ਇਹ ਕੁੜੀ, ਕਰ ਚੁੱਕੀ ਹੈ 4 ਹਜ਼ਾਰ ਤੋਂ ਵੱਧ ਅੰਤਿਮ ਸੰਸਕਾਰ
ਆਪਣਿਆਂ ਨੇ ਹੀ ਦਿੱਤਾ ਧੋਖਾ
ਇਹ ਮਾਮਲਾ ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ ਦੇ ਮੁਮਤਾਜ਼ ਨਗਰ ਦਾ ਹੈ। ਇੱਥੇ ਰਹਿਣ ਵਾਲਾ ਇਕ ਨੌਜਵਾਨ ਅਜ਼ੀਮ ਮਜ਼ਦੂਰੀ ਕਰਦਾ ਹੈ। ਉਸ ਦਾ ਦੋਸ਼ ਹੈ ਕਿ ਉਸ ਦੇ ਭਰਾ ਨਦੀਮ ਅਤੇ ਭਰਜਾਈ ਸ਼ਾਯਦਾ ਨੇ ਨਿਕਾਹ ਬਾਰੇ ਰਿਸ਼ਤੇ ਦੀ ਗੱਲ ਕੀਤੀ ਸੀ। ਭਰਜਾਈ ਨੇ ਆਪਣੀ ਭਤੀਜੀ ਮੰਤਸ਼ਾ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਿਆ। ਕੁੜੀ ਨੂੰ ਦੇਖਣ ਤੋਂ ਬਾਅਦ ਅਜ਼ੀਮ ਨੂੰ ਉਹ ਪਸੰਦ ਆ ਗਈ ਅਤੇ ਉਸ ਨੇ ਵਿਆਹ ਲਈ ਹਾਂ ਕਹਿ ਦਿੱਤੀ ਪਰ ਵਿਆਹ ਦੇ ਸਮੇਂ ਉਸ ਨੂੰ ਧੋਖਾ ਦੇ ਦਿੱਤਾ ਅਤੇ ਉਸ ਦਾ ਵਿਆਹ ਕੁੜੀ ਦੀ ਮਾਂ ਨਾਲ ਕਰਵਾ ਦਿੱਤਾ।
ਇਹ ਵੀ ਪੜ੍ਹੋ- ਸਰਕਾਰੀ ਕਣਕ ਲੈਣ ਵਾਲਿਆਂ ਲਈ ਆ ਗਈ ਨਵੀਂ ਮੁਸੀਬਤ ! ਪਹਿਲਾਂ ਗੰਜਾਪਨ, ਹੁਣ...
ਵਿਰੋਧ ਕਰਨ 'ਤੇ ਦਿੱਤੀ ਧਮਕੀ
ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦੇ ਭਰਾ ਅਤੇ ਭਰਜਾਈ ਨੇ ਉਸ ਨੂੰ ਧੋਖਾ ਦਿੱਤਾ ਹੈ। ਨਿਕਾਹ ਵਾਲੇ ਦਿਨ ਕੁੜੀ ਦੀ ਬਜਾਏ ਉਸ ਦੀ ਮਾਂ ਨੂੰ ਲਾੜੀ ਬਣਾਇਆ ਗਿਆ ਅਤੇ ਉਸ ਨੂੰ ਲਾੜੇ ਨਾਲ ਬਿਠਾਇਆ ਗਿਆ। ਫਿਰ 31 ਮਾਰਚ ਨੂੰ ਫਾਜ਼ਲਪੁਰ ਵਿਚ ਉਸ ਦਾ ਨਿਕਾਹ ਕਰਵਾ ਦਿੱਤਾ ਗਿਆ। ਇੰਨਾ ਹੀ ਨਹੀਂ, ਉਸ ਤੋਂ ਨਿਕਾਹਨਾਮਾ 'ਤੇ ਦਸਤਖਤ ਵੀ ਕਰਵਾਏ ਗਏ। ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਮੌਲਾਨਾ ਨੇ ਨਿਕਾਹ ਪੜ੍ਹਨਾ ਸ਼ੁਰੂ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਵਿਆਹ ਇਕ ਔਰਤ ਨਾਲ ਕੀਤਾ ਜਾ ਰਿਹਾ ਹੈ ਜੋ ਉਸ ਤੋਂ 25 ਸਾਲ ਵੱਡੀ ਹੈ। ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਉਸ ਨੂੰ ਝੂਠੇ ਜਬਰ-ਜ਼ਿਨਾਹ ਦੇ ਕੇਸ 'ਚ ਫਸਾਉਣ ਦੀ ਧਮਕੀ ਵੀ ਮਿਲੀ। ਨੌਜਵਾ ਨੇ ਇਨਸਾਫ਼ ਗੁਹਾਰ ਲਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8