ਮਨਾਲੀ : ਨਾਜਾਇਜ਼ ਸੰਬੰਧਾਂ ਤੋਂ ਦੁਖ਼ੀ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ

Friday, Jun 24, 2022 - 11:49 AM (IST)

ਮਨਾਲੀ : ਨਾਜਾਇਜ਼ ਸੰਬੰਧਾਂ ਤੋਂ ਦੁਖ਼ੀ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ

ਮਨਾਲੀ- ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਾਜਾਇਜ਼ ਸੰਬੰਧਾਂ ਤੋਂ ਦੁਖ਼ੀ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਦਿੱਲੀ ਦੀ ਔਰਤ ਮਨਾਲੀ 'ਚ ਹੋਟਲ ਚਲਾਉਂਦੀ ਸੀ। ਉਸ ਦਾ ਪਤੀ ਦਿੱਲੀ 'ਚ ਹੀ ਰਹਿੰਦਾ ਹੈ। 

ਇਹ ਵੀ ਪੜ੍ਹੋ : 1984 ਸਿੱਖ ਵਿਰੋਧੀ ਦੰਗੇ : ਕਾਨਪੁਰ ’ਚ 5 ਹੋਰ ਲੋਕ ਗ੍ਰਿਫ਼ਤਾਰ

ਸ਼ੁੱਕਰਵਾਰ ਨੂੰ ਜਦੋਂ ਔਰਤ ਦਾ ਪਤੀ ਦਿੱਲੀ ਤੋਂ ਮਨਾਲੀ ਪਹੁੰਚਿਆ ਤਾਂ ਉਸ ਨੇ ਪਤਨੀ ਨੂੰ ਪ੍ਰੇਮੀ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਵੇਖਿਆ। ਇਸ ਤੋਂ ਗੁੱਸੇ 'ਚ ਆਏ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ, ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਹਾਦਸੇ 'ਚ ਪਤੀ ਅਤੇ ਔਰਤ ਦੇ ਪ੍ਰੇਮੀ ਦੀ ਮੌਤ ਹੋ ਗਈ, ਜਦੋਂ  ਔਰਤ ਜ਼ਖ਼ਮੀ ਹੈ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਐੱਸ.ਪੀ. ਕੁੱਲੂ ਗੁਰਦੇਵ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਹੋਟਲ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸਾ; ਬੈਰੀਕੇਡਜ਼ ਨਾਲ ਟਕਰਾਉਣ ਮਗਰੋਂ ਕਾਰ ’ਚ ਲੱਗੀ ਅੱਗ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ


author

DIsha

Content Editor

Related News