30 ਲੱਖ ਦੀ ਬੀਮਾ ਰਾਸ਼ੀ ਪਿੱਛੇ ਮਾਰ'ਤੀ ਸੱਜਰੀ ਵਿਆਹੀ ! ਕਤਲ ਨੂੰ ਹਾਦਸਾ ਦਿਖਾਉਣ ਲਈ ਪਤੀ ਨੇ ਜੋ ਕੀਤਾ...
Tuesday, Oct 14, 2025 - 05:04 PM (IST)

ਨੈਸ਼ਨਲ ਡੈਸਕ- ਝਾਰਖੰਡ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਬੀਮਾ ਦੀ ਰਕਮ ਹਾਸਲ ਕਰਨ ਲਈ ਆਪਣੀ ਨਵ-ਵਿਆਹੀ ਪਤਨੀ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਦਮਾ ਚੌਕੀ ਦੇ ਇੰਚਾਰਜ ਸੰਚਿਤ ਕੁਮਾਰ ਦੂਬੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੇਸ਼ ਕੁਮਾਰ ਮਹਿਤਾ (30) ਨੇ ਆਪਣੀ ਪਤਨੀ ਸੇਵੰਤੀ ਕੁਮਾਰੀ (23) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ 30 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਕਲੇਮ ਕਰਨ ਲਈ ਪਤਨੀ ਦੇ ਕਤਲ ਨੂੰ ਸੜਕ ਹਾਦਸੇ ਵਜੋਂ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਸਾਨੂੰ ਰਾਹਗੀਰਾਂ ਤੋਂ ਸ਼ਿਕਾਇਤ ਮਿਲੀ ਕਿ NH-33 ਦੇ ਪਦਮਾ-ਇਤਖੋਰੀ ਸੈਕਸ਼ਨ 'ਤੇ ਇੱਕ ਸੜਕ ਹਾਦਸੇ ਵਿੱਚ ਇੱਕ ਜੋੜਾ ਜ਼ਖਮੀ ਹੋ ਗਿਆ ਹੈ। ਅਸੀਂ ਮੌਕੇ 'ਤੇ ਪਹੁੰਚੇ ਅਤੇ ਸੇਵੰਤੀ ਕੁਮਾਰੀ ਅਤੇ ਉਸ ਦੇ ਪਤੀ ਨੂੰ ਸਦਰ ਹਸਪਤਾਲ ਲਿਆਂਦਾ, ਜਿੱਥੇ ਪਤਨੀ ਦੀ ਮੌਤ ਹੋ ਚੁੱਕੀ ਸੀ ਤੇ ਪਤੀ ਬੇਹੋਸ਼ੀ ਦਾ ਨਾਟਕ ਕਰ ਰਿਹਾ ਸੀ।
ਇਹ ਵੀ ਪੜ੍ਹੋ- ''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਨੇ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ, ਜਦਕਿ ਪਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਇਲਾਜ ਕੀਤਾ ਗਿਆ। ਹਾਲਾਂਕਿ ਸਥਾਨਕ ਲੋਕਾਂ ਨੂੰ ਆਪਣੀ ਪਤਨੀ ਦੇ ਅੰਤਿਮ ਸੰਸਕਾਰ ਦੌਰਾਨ ਪਤੀ ਦੇ ਵਿਵਹਾਰ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਪਾਇਆ ਕਿ ਮੁਕੇਸ਼ ਨੇ 30 ਲੱਖ ਦੇ ਦੁਰਘਟਨਾ ਬੀਮਾ ਦਾਅਵੇ ਲਈ ਅਰਜ਼ੀ ਦਿੱਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਮੁਕੇਸ਼ ਤੋਂ ਪੁੱਛਗਿੱਛ ਸ਼ੁਰੂ ਕੀਤੀ ਤੇ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਬੀਮਾ ਰਾਸ਼ੀ ਹਾਸਲ ਕਰਨ ਲਈ ਪਤਨੀ ਦਾ ਕਤਲ ਕਰਨ ਦਾ ਜੁਰਮ ਕਬੂਲ ਕੀਤਾ। ਉਸ ਨੇ ਦੱਸਿਆ ਕਿ 9 ਅਕਤੂਬਰ ਦੀ ਰਾਤ ਨੂੰ ਉਹ ਆਪਣੀ ਪਤਨੀ ਨੂੰ ਪੇਟ ਦਰਦ ਦੇ ਇਲਾਜ ਲਈ ਲੈ ਕੇ ਆਇਆ ਸੀ। ਉਸ ਨੇ ਉਸਨੂੰ ਹੈਲਮੇਟ ਨਾਲ ਕੁੱਟਿਆ, ਜਿਸ ਨਾਲ ਖੂਨ ਵਹਿ ਰਿਹਾ ਸੀ ਅਤੇ ਫਿਰ ਉਸ ਦਾ ਗਲਾ ਘੁੱਟ ਦਿੱਤਾ।
ਉਸ ਨੇ ਮੋਟਰਸਾਈਕਲ ਅਤੇ ਆਪਣੇ ਆਪ ਨੂੰ ਵੀ ਸੱਟਾਂ ਮਾਰੀਆਂ ਤੇ ਫਿਰ ਲਾਸ਼ ਨੂੰ ਸੜਕ 'ਤੇ ਰੱਖ ਦਿੱਤਾ ਅਤੇ ਸੜਕ 'ਤੇ ਲੇਟ ਗਿਆ ਤਾਂ ਜੋ ਇਹ ਸਭ ਇਕ ਹਾਦਸਾ ਲੱਗੇ। ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸੋਮਵਾਰ ਸ਼ਾਮ ਨੂੰ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਖ਼ਰਾਬ ਹੋਣ ਵਾਲੇ ਹਨ ਅਮਰੀਕਾ ਦੇ ਹਾਲਾਤ ! ਸ਼ਟਡਾਊਨ ਨੇ ਵਿਗਾੜੀ ਦੇਸ਼ ਦੀ ਚਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e