ਪਤੀ ਨੇ ਪਤਨੀ ਨੂੰ ਚਲਦੀ ਟ੍ਰੇਨ ਤੋਂ ਦਿੱਤਾ ਧੱਕਾ, ਵਾਲ-ਵਾਲ ਬਚੀ
Friday, Jul 04, 2025 - 11:04 PM (IST)

ਰਾਮਗੜ੍ਹ (ਝਾਰਖੰਡ)–ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 25 ਸਾਲਾ ਇਕ ਸ਼ਖਸ ਨੇ ਸ਼ੁੱਕਰਵਾਰ ਨੂੰ ਝਾਰਖੰਡ ਵਿਚ ਆਪਣੀ ਪਤਨੀ ਨੂੰ ਚਲਦੀ ਟ੍ਰੇਨ ਤੋਂ ਕਥਿਤ ਤੌਰ ’ਤੇ ਧੱਕਾ ਦੇ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਹਾਲਾਂਕਿ ਵਾਲ-ਵਾਲ ਬੱਚ ਗਈ ਅਤੇ ਰਾਂਚੀ ਦੇ ਰਿਮਸ ਵਿਚ ਉਸ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਤੀ-ਪਤਨੀ ਮੰਗਲਵਾਰ ਨੂੰ ਬਰਕਾਕਾਨਾ ਤੋਂ ਵਾਰਾਣਸੀ ਜਾਣ ਲਈ ਵਾਰਾਣਸੀ ਐਕਸਪ੍ਰੈੱਸ ਵਿਚ ਸਵਾਰ ਹੋਏ।
ਟ੍ਰੇਨ ਜਦੋਂ ਪੂਰਬ-ਮੱਧ ਰੇਲਵੇ ਡਵੀਜ਼ਨ ਤਹਿਤ ਭੁਰਕੁੰਡਾ ਅਤੇ ਪਤਰਾਤੂ ਰੇਲਵੇ ਸਟੇਸ਼ਨ ਦਰਮਿਆਨ ਪੁੱਜੀ ਤਾਂ ਔਰਤ ਨੂੰ ਉਸ ਦੇ ਪਤੀ ਨੇ ਚਲਦੀ ਟ੍ਰੇਨ ਤੋਂ ਕਥਿਤ ਤੌਰ ’ਤੇ ਧੱਕਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਔਰਤ ਪਾਣੀ ਨਾਲ ਭਰੇ ਖੱਡੇ ਵਿਚ ਜਾ ਡਿੱਗੀ ਅਤੇ ਜ਼ਖਮੀ ਹੋ ਗਈ। ਰੇਲਵੇ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਔਰਤ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ।