ਚਾਚਾ ਤੇ ਮੈਂ ਕਈ ਰਾਤਾਂ..! ਵਿਆਹ ਦੇ 57 ਸਾਲਾਂ ਬਾਅਦ ਘਰਵਾਲੀ ਦੇ ਖੁਲਾਸੇ ਸੁਣ ਪਤੀ ਨੇ ਕਰ ''ਤੇ ਟੋਟੇ
Wednesday, Jul 24, 2024 - 04:31 PM (IST)
 
            
            ਅਰਵਲ : 76 ਸਾਲ ਦੇ ਇਕ ਬਜ਼ੁਰਗ ਵਿਅਕਤੀ ਵਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਪਿੱਛੇ ਜੋ ਵਜ੍ਹਾ ਸਾਹਮਣੇ ਆਈ ਹੈ, ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਪਤਨੀ ਦੇ ਜਵਾਨੀ ਵੇਲੇ ਚਾਚਾ ਨਾਲ ਸੰਬੰਧ ਰਹੇ, ਜਿਸ ਦਾ ਖੁਲਾਸਾ ਹੁਣ ਖੁਦ ਪਤਨੀ ਨੇ ਆਪਣੇ ਪਤੀ ਕੋਲ ਕੀਤਾ। ਬੱਸ ਫਿਰ ਕੀ ਸੀ ਪਤੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਇਆ ਤੇ ਉਸਨੇ ਆਪਣੀ ਪਤਨੀ ਦਾ ਕਤਲ ਕਰ ਉਸਦੀ ਲਾਸ਼ ਦੇ ਕਈ ਟੋਟੇ ਕਰ ਦਿੱਤੇ।
ਜਾਣਕਾਰੀ ਮੁਤਾਬਕ ਬਿਹਾਰ ਦੇ ਅਰਵਲ ਜ਼ਿਲ੍ਹੇ 'ਚ ਇੱਕ ਸੇਵਾਮੁਕਤ ਅਧਿਆਪਕ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰਾ ਮਾਮਲਾ ਮੇਹੰਦੀਆ ਥਾਣਾ ਅਧੀਨ ਪੈਂਦੇ ਪਿੰਡ ਜਮੂਹਰੀ ਦਾ ਹੈ।ਦੱਸਿਆ ਜਾ ਰਿਹਾ ਹੈ ਕਿ 76 ਸਾਲਾ ਸੇਵਾਮੁਕਤ ਅਧਿਆਪਕ ਬੀਰਬਲ ਪ੍ਰਸਾਦ ਦੀ ਪਤਨੀ ਨੇ ਆਪਣੇ ਚਾਚਾ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਕਬੂਲੀ, ਜਿਸ ਤੋਂ ਬਾਅਦ ਬੀਰਬਲ ਗੁੱਸੇ ‘ਚ ਆ ਗਿਆ। ਹਾਲਾਂਕਿ ਚਾਚੇ ਦੀ ਮੌਤ 8 ਸਾਲ ਪਹਿਲਾਂ ਹੋ ਗਈ ਸੀ। ਨਜਾਇਜ਼ ਸਬੰਧਾਂ ਬਾਰੇ ਸੁਣ ਕੇ ਬੀਰਬਲ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਸੁਮਤੀ ਸਿਨਹਾ 'ਤੇ ਹਮਲਾ ਕੀਤਾ ਤੇ ਉਸਦਾ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਇਸ ਪਿੱਛੋਂ ਬੀਰਬਲ ਨੇ ਆਪਣੀ ਪਤਨੀ ਦੀ ਲਾਸ਼ ਦੇ ਟੁੱਕੜੇ ਕਰ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬੀਰਬਲ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕਮਰੇ ‘ਚ ਬੰਦ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਬੀਰਬਲ ਪ੍ਰਸਾਦ ਦਾ ਕਹਿਣਾ ਹੈ ਕਿ ਵਿਆਹ ਨੂੰ 57 ਸਾਲ ਬੀਤ ਚੁੱਕੇ ਸਨ, ਇਸ ਲਈ ਉਸ ਨੇ ਆਪਣੀ ਪਤਨੀ ਦੇ ਕੁੱਲ 57 ਟੁਕੜੇ ਕਰਨ ਦੀ ਸੋਚੀ। ਜਦ ਉਹ ਲਾਸ਼ ਦੇ ਟੋਟੇ ਕਰ ਰਿਹਾ ਸੀ ਤਾਂ ਅਚਾਨਕ ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਦਾ ਪੋਤਾਪ੍ਰਾਈਵੇਟ ਸਕੂਲ ਤੋਂ ਘਰ ਆ ਗਿਆ। ਉਸਨੇ ਘਰ ਵਿਚ ਖੂਨ ਦੇਖ ਕੇ ਚੀਕਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੇਵਾਮੁਕਤ ਅਧਿਆਪਕ ਬੀਰਬਲ ਪ੍ਰਸਾਦ ਨੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਆਪਣੀ ਨੂੰਹ ਅਤੇ ਪੋਤੇ ਸਮੇਤ ਪਿੰਡ ਵਾਸੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਮੌਕੇ ‘ਤੇ ਪੁੱਜੀ ਪੁਲਸ ਨੇ ਦੱਸਿਆ ਕਿ ਲਾਸ਼ ਦੇ ਕਰੀਬ 12 ਟੁਕੜੇ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਚਰਚਾ ਛਿੜੀ ਹੋਈ ਹੈ। ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਹਿੰਦੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਕਾਤਲ ਸੇਵਾਮੁਕਤ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਦਖਲ ਨਾਲ ਫੋਰੈਂਸਿਕ ਟੀਮ ਦੇ ਅਧਿਕਾਰੀਆਂ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            