ਪਤੀ ਨੇ ਤਵਾ ਮਾਰ ਕੀਤਾ ਪਤਨੀ ਦਾ ਕਤਲ, 9 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Wednesday, Jan 17, 2024 - 12:40 PM (IST)

ਪਤੀ ਨੇ ਤਵਾ ਮਾਰ ਕੀਤਾ ਪਤਨੀ ਦਾ ਕਤਲ, 9 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਭਿਵਾਨੀ- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਢਿਗਾਵਾ 'ਚ ਜਨ ਸਿਹਤ ਵਿਭਾਗ ਦੇ ਜੇ.ਈ. ਨੇ ਤਵੇ ਮਾਰ ਕੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਕਤਲ ਤੋਂ ਬਾਅਦ ਮੰਗਲਵਾਰ ਸਵੇਰੇ ਦੋਸ਼ੀ ਜੇ.ਈ. ਨੇ ਹੀ ਇਸ ਦੀ ਸੂਚਨਾ ਡਾਇਲ 112 ਦੀ ਟੀਮ ਨੂੰ ਦਿੱਤੀ। ਇਸ ਤੋਂ ਬਾਅਦ ਲੋਹਾਰੂ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕੀਤੀ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਉਸ ਨੂੰ ਪੋਸਟਮਾਰਟਮ ਲਈ ਲੋਹਾਰੂ ਸੀ.ਐੱਚ.ਸੀ. ਦੇ ਮੁਰਦਾਘਰ ਰੱਖਵਾ ਦਿੱਤਾ। ਮ੍ਰਿਤਕਾ ਦੇ ਪਿਤਾ ਵਜ਼ੀਰ ਸਿੰਘ ਨੇ ਦੋਸ਼ੀ ਪਤੀ ਸਮੇਤ 9 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਧੀ ਨਾ ਹੋਣ ਤੋਂ ਨਾਰਾਜ਼ ਸ਼ਖ਼ਸ ਨੇ ਪਤਨੀ ਦੀ ਕੀਤੀ ਕੁੱਟਮਾਰ, 12 ਦਿਨ ਦੇ ਪੁੱਤ ਦਾ ਕੀਤਾ ਕਤਲ

ਜਾਣਕਾਰੀ ਅਨੁਲਾਰ ਲੋਹਾਰੂ ਵਾਸੀ ਦੋਸ਼ੀ ਜੇ.ਈ. ਲੋਕੇਸ਼ ਕੁਮਾਰ ਆਪਣੀ ਪਤਨੀ ਪ੍ਰਵੀਨ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਢਿਗਾਵਾ 'ਚ ਇਕ ਕਿਰਾਏ ਦੇ ਘਰ 'ਚ ਰਹਿੰਦਾ ਸੀ। ਦੋਹਾਂ ਦਾ ਮਈ 2023 'ਚ ਹੀ ਵਿਆਹ ਹੋਇਆ ਸੀ। ਬੀਤੀ ਦੇਰ ਰਾਤ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਸੀ ਕਿ ਜੇ.ਈ. ਲੋਕੇਸ਼ ਨੇ ਤਵੇ ਨਾਲ ਹਮਲਾ ਕਰ ਕੇ ਆਪਣੀ ਪਤਨੀ ਪ੍ਰਵੀਨ ਦਾ ਕਤਲ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News