ਮਾਂ ਨਹੀਂ ਬਣਨ ਦਿੰਦਾ ਪਤੀ, ਬੋਲਦਾ ਹੈ- ਸੁੰਦਰਤਾ ਖਤਮ ਹੋ ਜਾਵੇਗੀ
Saturday, Feb 29, 2020 - 10:34 AM (IST)

ਗਾਜ਼ੀਆਬਾਦ— ਔਰਤ ਨੇ ਪਤੀ ਦੀ ਸ਼ਿਕਾਇਤ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਉਹ ਉਸ ਨੂੰ ਮਾਂ ਨਹੀਂ ਬਣਨ ਦੇ ਰਿਹਾ। ਕਹਿੰਦਾ ਹੈ ਕਿ ਇਸ ਨਾਲ ਉਸ ਦੀ ਸੁੰਦਰਤਾ 'ਤੇ ਅਸਰ ਪਵੇਗਾ। ਇਸ ਤੋਂ ਇਲਾਵਾ ਔਰਤ ਨੇ ਪਤੀ 'ਤੇ ਦਾਜ ਲਈ ਕੁੱਟਮਾਰ ਕਰਨ ਦਾ ਵੀ ਦੋਸ਼ ਲਗਾਇਆ ਹੈ। ਫਿਲਹਾਲ ਔਰਤ ਨੇ ਐੱਸ.ਐੱਸ.ਪੀ. ਦਫ਼ਤਰ 'ਚ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਕਵੀਨਗਰ ਥਾਣੇ ਨੂੰ ਜਾਂਚ ਸੌਂਪੀ ਗਈ ਹੈ।
5 ਸਾਲਾਂ 'ਚ 4 ਵਾਰ ਕਰਵਾਇਆ ਗਰਭਪਾਤ
ਔਰਤ ਦਾ ਦੋਸ਼ ਹੈ ਕਿ ਬੀਤੇ 5 ਸਾਲਾਂ 'ਚ ਉਹ 4 ਵਾਰ ਗਰਭਵਤੀ ਹੋਈ ਪਰ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਔਰਤ ਦਾ ਕਹਿਣਾ ਹੈ ਕਿ ਪਤੀ ਕਹਿੰਦਾ ਹੈ ਕਿ ਜੇਕਰ ਉਹ ਇਕ ਵਾਰ ਮਾਂ ਬਣ ਗਈ ਤਾਂ ਉਸ ਦੀ ਸਾਰੀ ਸੁੰਦਰਤਾ ਖਤਮ ਹੋ ਜਾਵੇਗੀ, ਫਿਰ ਉਹ ਉਸ ਨਾਲ ਕਿਵੇਂ ਰਹਿ ਸਕੇਗਾ।
ਦਾਜ ਲਈ ਕੀਤੀ ਕੁੱਟਮਾਰ
ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 2015 'ਚ ਹੋਇਆ ਸੀ। ਉਸ ਦਾ ਵਿਆਹ ਇੰਟਰਕਾਸਟ ਸੀ। ਹਾਲਾਂਕਿ ਇਸ 'ਚ ਪਰਿਵਾਰ ਉਸ ਨਾਲ ਸੀ। ਇਸ ਦੌਰਾਨ ਪਤੀ ਨੇ ਘਰ ਜਵਾਈ ਬਣਨ ਦੀ ਗੱਲ ਕਹੀ, ਜਿਸ ਲਈ ਪੇਕੇ ਵਾਲੇ ਮੰਨ ਗਏ। ਇਸ ਤੋਂ ਬਾਅਦ ਉਹ ਪਤੀ ਨਾਲ ਕਵੀਨਗਰ ਥਾਣਾ ਖੇਤਰ ਦੀ ਕਾਲੋਨੀ ਥਾਣਾ ਖੇਤਰ ਦੀ ਕਾਲੋਨੀ 'ਚ ਆ ਕੇ ਰਹਿਣ ਲੱਗੀ। ਪਤੀ ਨੇ ਪਿਤਾ ਨਾਲ ਬਿਲਡਰ ਕੰਮ ਲਈ ਰੁਪਏ ਮੰਗੇ, ਨਹੀਂ ਮਿਲਣ 'ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਇੱਥੇ ਤੱਕ ਕਿ ਪਤੀ ਨੇ ਉਸ ਨੂੰ ਧਮਕਾਉਣ ਲਈ ਪਿਸਟਲ ਤੱਕ ਲੈ ਲਈ ਹੈ।