ਗਲਵਾਨ ਝੜਪ 'ਚ ਸ਼ਹੀਦ ਹੋਇਆ ਸੀ ਪਤੀ, ਹੁਣ ਫੌਜ 'ਚ ਲੈਫਟੀਨੈਂਟ ਬਣ ਕੇ ਦੁਸ਼ਮਣਾਂ ਦੇ ਛੱਕੇ ਛੁਡਾਏਗੀ ਪਤਨੀ ਰੇਖਾ

04/21/2023 4:14:46 PM

ਨਵੀਂ ਦਿੱਲੀ- ਗਲਵਾਨ ਘਾਟੀ 'ਚ ਜੂਨ 2020 'ਚ ਚੀਨੀ ਪੀਪੁਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਨਾਲ ਹੋਈ ਝੜਪ 'ਚ ਭਾਰਤ ਦੇ ਕਰੀਬ 20 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ 'ਚੋਂ ਹੁਣ ਇਕ ਦੀ ਪਤਨੀ ਨੂੰ ਭਾਰਤੀ ਫੌਜ 'ਚ ਲੈਫਟੀਨੈਂਟ ਦੇ ਰੂਪ 'ਚ ਨਿਯੁਕਤ ਕੀਤਾ ਜਾਵੇਗਾ। ਫੌਜ ਦੇ ਇਕ ਅਧਿਕਾਰੀ ਨੇ ਇਹ ਸੂਚਨਾ ਦਿੱਤੀ।

ਇਹ ਵੀ ਪੜ੍ਹੋ– ਮੋਬਾਇਲ ਚਲਾ ਰਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ

ਦੱਸ ਦੇਈਏ ਕਿ ਗਲਵਾਨ ਘਾਟੀ 'ਚ ਸ਼ਹੀਦ ਹੋਏ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਉਨ੍ਹਾਂ 200 ਕੈਡੇਟਾਂ 'ਚ ਸ਼ਾਮਲ ਹੋਵੇਗੀ, ਜਿਨ੍ਹਾਂ 'ਚ 40 ਔਰਤਾਂ ਸ਼ਾਮਲ ਹਨ। 29 ਅਪ੍ਰੈਲ ਨੂੰ ਚੇਨਈ ਸਥਿਤ ਆਫਸਰਾਂ ਦੀ ਟ੍ਰੇਨਿੰਗ ਅਕੈਡਮੀ ਤੋਂ ਗ੍ਰੈਜੁਏਟ ਹੋਵੇਗੀ। ਪਹਿਲੀ ਵਾਰ ਅਧਿਕਾਰੀਆਂ ਦੇ ਇਸ ਨਵੇਂ ਬੈਚ ਦੀਆਂ 5 ਮਹਿਲਾ ਕੈਡੇਟਾਂ ਨੂੰ ਆਰਟੀਕਲ ਰੈਜੀਮੈਂਟ 'ਚ ਕਮੀਸ਼ਨ ਦਿੱਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ– ਜੇਕਰ ਤੁਸੀਂ ਵੀ ਪਿਛਲੇ 16 ਸਾਲਾਂ ਤੋਂ ਚਲਾ ਰਹੇ ਹੋ ਫੇਸਬੁੱਕ ਤਾਂ ਕੰਪਨੀ ਦੇਵੇਗੀ ਪੈਸੇ, ਇੰਝ ਕਰੋ ਕਲੇਮ

ਦੱਸ ਦੇਈਏ ਕਿ ਦੀਪਕ ਸਿੰਘ 15 ਜੂਨ, 2020 ਨੂੰ ਚੀਨੀ ਫੌਜੀਆਂ ਨਾਲ ਲੜਦੇ ਹੋਏ ਸੁਦੂਰ ਘਾਟੀ 'ਚ ਸ਼ਹੀਦ ਹੋ ਗਏ ਸਨ। ਨਵੰਬਰ 2021 'ਚ ਉਨ੍ਹਾਂ ਦੀ ਵੀਰਤਾ ਲਈ ਉਨ੍ਹਾਂ ਨੂੰ ਸ਼ਹੀਦ ਹੋਣ ਉਪਰੰਤ ਵੀਰ ਚੱਕਰ (VrC) ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਸ ਦੇਈਏ ਕਿ ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਜੰਗੀ ਫੌਜੀ ਸਨਮਾਨ ਹੈ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ


Rakesh

Content Editor

Related News