ਪਤੀ ਨੂੰ ਨਜਾਇਜ਼ ਸੰਬੰਧ ਬਣਾਉਣੇ ਪਏ ਮਹਿੰਗੇ, ਪਤਨੀ ਨੇ ਦਿੱਤੀ ਅਜਿਹੀ ਸਜ਼ਾ ਕਿ ਗੁਆਂਢੀਆਂ ਦੇ ਦੇਖ ਉੱਡੇ ਹੋਸ਼

03/10/2017 11:04:34 PM

ਗਾਜ਼ੀਆਬਾਦ— ਇੱਥੇ ਬੱਚਾ ਨਾ ਹੋਣ ''ਤੇ ਪਰੇਸ਼ਾਨ ਇਕ ਪਤਨੀ ਵਲੋਂ ਪਤੀ ਦਾ ਪ੍ਰਾਈਵੇਟ ਪਾਰਟ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ''ਚ ਦਾਖਲ ਕਰਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਦੋਸ਼ੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮਾਮਲਾ ਗਾਜ਼ੀਆਬਾਦ ਦੇ ਖੇੜਾ ਇਲਾਕੇ ਦਾ ਹੈ। ਦੋਹਾਂ ਦਾ ਵਿਆਹ ਕਰੀਬ 11 ਸਾਲ ਪਹਿਲਾ 19 ਜੂਨ 2006 ਨੂੰ ਹੋਇਆ ਸੀ। ਪਤੀ ਪੇਸ਼ੇ ਤੋਂ ਡਰਾਈਵਰ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੋਈ। ਦੋਸ਼ੀ ਮਹਿਲਾ ਦਾ ਕਹਿਣਾ ਹੈ ਕਿ ਪਤੀ ਦੇ ਦਿੱਲੀ ਦੇ ਦਿਲਸ਼ਾਦ ਗਾਰਡਨ ''ਚ ਰਹਿਣ ਵਾਲੀ ਇਕ ਮਹਿਲਾ ਨਾਲ ਨਜਾਇਜ਼ ਸੰਬੰਧ ਹਨ, ਜਿਸ ਕਾਰਨ ਉਹ ਇੱਕ-ਇੱਕ ਹਫਤੇ ਤੱਕ ਘਰ ਨਹੀਂ ਆਉਂਦਾ। ਇਸੇ ਕਾਰਨ ਉਨ੍ਹਾਂ ਦੇ ਘਰ ਔਲਾਦ ਨਹੀਂ ਸੀ।
ਜ਼ਿਕਰਯੋਗ ਹੈ ਕਿ ਦੋਸ਼ ਹੈ ਕਿ ਕਰੀਬ 3-4 ਦਿਨ ਬਾਅਦ ਵੀਰਵਾਰ ਸਵੇਰੇ ਜਦੋਂ ਪਤੀ ਵਾਪਸ ਆਇਆ ਤਾਂ ਔਲਾਦ ਨੂੰ ਲੈ ਕੇ ਦੋਹਾਂ ''ਚ ਵਿਵਾਦ ਹੋ ਗਿਆ। ਇਸ ਦੌਰਾਨ ਪਤਨੀ ਨੇ ਚਾਕੂ ਚੁੱਕ ਕੇ ਪਤੀ ਦੇ ਪ੍ਰਾਈਵੇਟ ਪਾਰਟ ''ਤੇ ਹਮਲਾ ਕਰ ਦਿੱਤਾ। ਚੀਕਾਂ ਸੁਣ ਕੇ ਗੁਆਂਢੀ ਪਹੁੰਚੇ ਤਾਂ ਪਤੀ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਨੇੜੇ ਦੇ ਹਸਪਤਾਲ ''ਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ''ਚ ਡੀ. ਐੱਸ. ਪੀ. ਇੰਦਰਾਪੁਰਮ ਅਨਿਲ ਕੁਮਾਰ ਨੇ ਦੱਸਿਆ ਕਿ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣੇ ਪਤੀ ''ਤੇ ਬੇਵਫਾਈ ਦਾ ਦੋਸ਼ ਲਾਇਆ ਹੈ।


Related News