ਭਾਜਪਾ ਨੂੰ ਵੋਟ ਦੇਣ ਤੋਂ ਨਾਰਾਜ਼ ਪਤੀ ਨੇ ਪਤਨੀ ਨੂੰ ਘਰੋਂ ਕੱਢਿਆ, ਤਲਾਕ ਦੀ ਵੀ ਦਿੱਤੀ ਧਮਕੀ
Tuesday, Mar 22, 2022 - 01:23 AM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਇਸ ਗੱਲ ’ਤੇ ਘਰੋਂ ਬਾਹਰ ਕੱਢ ਦਿੱਤਾ ਕਿ ਉਸ ਨੇ ਭਾਜਪਾ ਨੂੰ ਵੋਟ ਪਾਈ ਸੀ। ਨਾਲ ਹੀ ਪਤੀ ਤਲਾਕ ਦੇਣ ਦੀ ਵੀ ਧਮਕੀ ਦੇ ਰਿਹਾ ਹੈ। ਪੀੜਤ ਔਰਤ ਨਿਆਂ ਲਈ ਭਟਕ ਰਹੀ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਪੀੜਤਾ ਉਜਮਾ ਦਾ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ’ਚ ਉਸ ਦੇ ਪਤੀ ਨੇ ਉਸ ਤੋਂ ਸਮਾਜਵਾਦੀ ਪਾਰਟੀ ਨੂੰ ਵੋਟ ਪਾਉਣ ਦਾ ਦਬਾਅ ਬਣਾਇਆ ਸੀ ਪਰ ਉਸ ਨੇ ਭਾਜਪਾ ਨੂੰ ਵੋਟ ਪਾਈ। ਉਜਮਾ ਨੇ ਦੱਸਿਆ ਕਿ ਉਸ ਨੇ ਭਾਜਪਾ ਨੂੰ ਇਸ ਲਈ ਵੋਟ ਪਾਈ, ਕਿਉਂਕਿ ਭਾਜਪਾ ਦੀ ਸਰਕਾਰ ਨੇ ਮੁਸਲਿਮ ਔਰਤਾਂ ਦੇ ਹੱਕ ਲਈ ਤਿੰਨ ਤਲਾਕ ਦੇ ਖਿਲਾਫ ਕਨੂੰਨ ਬਣਾਇਆ ਹੈ। ਉਜਮਾ ਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਜਨਵਰੀ 2021 ’ਚ ਪ੍ਰੇਮ ਵਿਆਹ ਕੀਤਾ ਸੀ। ਉਹ ਪਤੀ ਦੇ ਨਾਲ ਹੀ ਰਹਿ ਰਹੀ ਸੀ, ਫਿਰ ਵੀ ਭਾਜਪਾ ਨੂੰ ਵੋਟ ਪਾਉਣ ਤੋਂ ਬਾਅਦ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ।
ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਫਰਹਤ ਨਕਵੀ ਬੋਲੀ-ਨਾ ਮੰਨੇ ਤਾਂ ਕਾਨੂੰਨੀ ਕਾਰਵਾਈ ਹੋਵੇਗੀ
ਪੀੜਤ ਉਜਮਾ ਘਰੋਂ ਕੱਢੇ ਜਾਣ ਤੋਂ ਬਾਅਦ ਇਨਸਾਫ ਲਈ ‘ਮੇਰਾ ਹੱਕ ਫਾਊਂਡੇਸ਼ਨ’ ਦੀ ਪ੍ਰਧਾਨ ਅਤੇ ਤਿੰਨ ਤਲਾਕ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰਨ ਵਾਲੀ ਫਰਹਤ ਨਕਵੀ ਦੇ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਆਪ-ਬੀਤੀ ਦੱਸਦੇ ਹੋਏ ਮਦਦ ਦੀ ਅਪੀਲ ਕੀਤੀ। ਫਰਹਤ ਨਕਵੀ ਨੇ ਦੱਸਿਆ ਕਿ ਪਹਿਲਾਂ ਉਜਮਾ ਦੇ ਸ਼ੌਹਰ ਅਤੇ ਪਰਿਵਾਰ ਵਾਲਿਆਂ ਨੂੰ ਸਮਝਾਉਣਗੇ, ਜੇਕਰ ਉਹ ਨਾ ਮੰਨੇ ਤਾਂ ਮੁਕੱਦਮਾ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰਾਂਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।