ਬਿਊਟੀ ਪਾਰਲਰ ਤੋਂ ਮੁੜਦਿਆਂ ਹੀ ਪਤੀ ਨੇ ਦੇ ਦਿੱਤਾ ਤਲਾਕ, ਪੜ੍ਹੋ ਹੈਰਾਨ ਕਰ ਦੇਣ ਵਾਲਾ ਮਾਮਲਾ

Wednesday, Nov 01, 2023 - 06:11 AM (IST)

ਬਿਊਟੀ ਪਾਰਲਰ ਤੋਂ ਮੁੜਦਿਆਂ ਹੀ ਪਤੀ ਨੇ ਦੇ ਦਿੱਤਾ ਤਲਾਕ, ਪੜ੍ਹੋ ਹੈਰਾਨ ਕਰ ਦੇਣ ਵਾਲਾ ਮਾਮਲਾ

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਫ਼ੋਨ 'ਤੇ ਤਿੰਨ ਤਲਾਕ ਦਿੱਤਾ, ਉਹ ਵੀ ਸਿਰਫ਼ ਇਸ ਲਈ ਕਿਉਂਕਿ ਉਹ ਬਿਊਟੀ ਪਾਰਲਰ ਗਈ ਸੀ ਤੇ ਆਪਣੇ ਆਈਬ੍ਰੋ ਬਣਵਾ ਲਏ ਸਨ। ਮਾਮਲਾ ਕਾਨਪੁਰ ਦੇ ਕੁਲੀ ਬਾਜ਼ਾਰ ਇਲਾਕੇ ਦਾ ਹੈ। ਇੱਥੇ ਰਹਿਣ ਵਾਲੀ ਲਾਲੀ ਗੁਲਸਾਬਾ ਨਾਂ ਦੀ ਔਰਤ ਦਾ ਵਿਆਹ 17 ਜਨਵਰੀ 2022 ਨੂੰ ਪ੍ਰਯਾਗਰਾਜ ਵਾਸੀ ਸਲੀਮ ਨਾਲ ਹੋਇਆ ਸੀ। ਪਰਿਵਾਰ ਪ੍ਰਯਾਗਰਾਜ ਦੇ ਫੂਲਪੁਰ ਵਿਚ ਰਹਿੰਦਾ ਹੈ। ਜਦਕਿ ਸਲੀਮ ਸਾਊਦੀ ਅਰਬ 'ਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ। ਔਰਤ ਨੇ ਆਪਣੇ ਸਹੁਰਿਆਂ 'ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਅੱਧੀ ਰਾਤ ਪੁਲਸ ਅਤੇ ਲੁਟੇਰਿਆਂ ਵਿਚਾਲੇ ਹੋਇਆ ਮੁਕਾਬਲਾ, ਆਹਮੋ-ਸਾਹਮਣਿਓਂ ਚੱਲੀਆਂ ਗੋਲ਼ੀਆਂ

ਪੀੜਤ ਅਨੁਸਾਰ 30 ਅਗਸਤ 2023 ਨੂੰ ਸਲੀਮ ਨੌਕਰੀ ਲਈ ਸਾਊਦੀ ਅਰਬ ਗਿਆ ਸੀ। ਪਰ ਮਗਰੋਂ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪੇਕੇ ਘਰ ਆਈ ਸੀ, ਇੱਥੋਂ ਵੀ ਉਹ ਉਸੇ ਸਲੀਮ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਦੀ ਸੀ। ਫਿਰ 4 ਅਕਤੂਬਰ ਨੂੰ ਜਦੋਂ ਸਲੀਮ ਨੇ ਉਸ ਨੂੰ ਵੀਡੀਓ ਕਾਲ ਕੀਤੀ ਤਾਂ ਉਸ ਨੇ ਪੁੱਛਿਆ ਕਿ ਕੀ ਉਸ ਨੇ ਆਪਣੀਆਂ ਆਈਬ੍ਰੋ ਬਣਵਾਈਆਂ ਹਨ। ਇਸ 'ਤੇ ਗੁਲਸਾਬਾ ਨੇ ਕਿਹਾ ਕਿ ਹਾਂ ਮੈਂ ਆਪਣੀਆਂ ਆਈਬ੍ਰੋ ਸੈੱਟ ਕਰਵਾ ਲਈਆਂ ਹਨ। ਇਹ ਸੁਣ ਕੇ ਸਲੀਮ ਨੂੰ ਗੁੱਸਾ ਆ ਗਿਆ।

ਗੁਲਸਾਬਾ ਨੇ ਕਿਹਾ, ''ਮੇਰੇ ਪਤੀ ਥੋੜ੍ਹੇ ਪੁਰਾਣੇ ਖ਼ਿਆਲਾਂ ਦੇ ਹਨ। ਉਸ ਨੂੰ ਮੇਰਾ ਮੇਕਅੱਪ ਕਰਨਾ ਅਤੇ ਬਿਊਟੀ ਪਾਰਲਰ ਜਾਣਾ ਪਸੰਦ ਨਹੀਂ ਹੈ। ਮੈਂ ਸੋਚਿਆ ਕਿ ਉਹ ਕੁਝ ਸਮੇਂ ਲਈ ਹੀ ਗੁੱਸੇ ਹੋਵੇਗਾ। ਫਿਰ ਅਸੀਂ ਸਹਿਮਤ ਹੋਵਾਂਗੇ। ਪਰ ਅਜਿਹਾ ਨਹੀਂ ਹੋਇਆ। ਜਦੋਂ ਮੈਂ ਉਸ ਨਾਲ ਦੁਬਾਰਾ ਗੱਲ ਕੀਤੀ ਤਾਂ ਉਹ ਇਸ ਮੁੱਦੇ 'ਤੇ ਲੜਨ ਲੱਗ ਪਿਆ ਅਤੇ ਕਿਹਾ ਕਿ ਮੈਂ ਤੁਹਾਨੂੰ ਤਿੰਨ ਤਲਾਕ ਦੇ ਰਿਹਾ ਹਾਂ। ਇਸ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਮੈਂ ਉਸ ਨੂੰ ਕਈ ਵਾਰ ਫੋਨ ਕੀਤਾ, ਪਰ ਉਸ ਨੇ ਮੇਰਾ ਫੋਨ ਨਹੀਂ ਚੁੱਕਿਆ। ਫਿਰ ਜਦੋਂ ਮੈਂ ਇਸ ਬਾਰੇ ਆਪਣੇ ਸਹੁਰਿਆਂ ਨਾਲ ਗੱਲ ਕੀਤੀ ਤਾਂ ਉਹ ਵੀ ਮੇਰੇ ਪਤੀ ਦਾ ਸਾਥ ਦੇਣ ਲੱਗ ਪਏ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਨੇ ਜੋ ਵੀ ਕੀਤਾ ਉਹ ਸਹੀ ਸੀ।"

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰਖਾਂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਬਸਾਈ ਨਾਕਾ ਦੇ ਏਸੀਪੀ ਨਿਸ਼ੰਕ ਸ਼ਰਮਾ ਦਾ ਕਹਿਣਾ ਹੈ ਕਿ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਪਤੀ, ਉਸ ਦੀ ਮਾਂ ਸਮੇਤ ਪੰਜ ਲੋਕਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News