ਪਤੀ ਦੇ ਕਾਲੇ ਰੰਗ ਤੋਂ ਖ਼ਫਾ ਸੀ ਪਤਨੀ, ਤਲਾਕ ਨੂੰ ਮਨਜ਼ੂਰ ਕਰਦਿਆਂ ਹਾਈਕੋਰਟ ਨੇ ਕੀਤੀ ਤਲਖ ਟਿੱਪਣੀ

Tuesday, Aug 08, 2023 - 01:18 PM (IST)

ਪਤੀ ਦੇ ਕਾਲੇ ਰੰਗ ਤੋਂ ਖ਼ਫਾ ਸੀ ਪਤਨੀ, ਤਲਾਕ ਨੂੰ ਮਨਜ਼ੂਰ ਕਰਦਿਆਂ ਹਾਈਕੋਰਟ ਨੇ ਕੀਤੀ ਤਲਖ ਟਿੱਪਣੀ

ਬੈਂਗਲੁਰੂ- ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਆਪਣੇ ਪਤੀ ਦੀ ਚਮੜੀ ਦਾ ਰੰਗ ਕਾਲਾ ਹੋਣ ਕਾਰਨ ਉਸ ਦਾ ਅਪਮਾਨ ਕਰਨਾ ਬੇਰਹਿਮੀ ਹੈ। ਇਹ ਉਸ ਵਿਅਕਤੀ ਨੂੰ ਤਲਾਕ ਦੀ ਮਨਜ਼ੂਰੀ ਦਿੱਤੇ ਜਾਣ ਦੀ ਠੋਸ ਵਜ੍ਹਾ ਵੀ ਹੈ। ਹਾਈ ਕੋਰਟ ਨੇ 44 ਸਾਲਾ ਵਿਅਕਤੀ ਨੂੰ ਆਪਣੀ 41 ਸਾਲ ਦੀ ਪਤਨੀ ਤੋਂ ਤਲਾਕ ਦਿੱਤੇ ਜਾਣ ਦੀ ਮਨਜ਼ੂਰੀ ਦਿੰਦੇ ਹੋਏ ਹਾਲ 'ਚ ਇਕ ਫ਼ੈਸਲੇ 'ਚ ਇਹ ਟਿੱਪਣੀ ਕੀਤੀ। 

ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ

ਅਦਾਲਤ ਨੇ ਕਿਹਾ ਉਪਲੱਬਧ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਨ 'ਤੇ ਸਿੱਟਾ ਨਿਕਲਦਾ ਹੈ ਕਿ ਪਤਨੀ ਕਾਲਾ ਰੰਗ ਹੋਣ ਕਾਰਨ ਆਪਣੇ ਪਤੀ ਦਾ ਅਪਮਾਨ ਕਰਦੀ ਸੀ ਅਤੇ ਉਹ ਇਸੇ ਵਜ੍ਹਾ ਤੋਂ ਪਤੀ ਨੂੰ ਛੱਡ ਕੇ ਚੱਲੀ ਗਈ ਸੀ। ਹਾਈ ਕੋਰਟ ਨੇ ਹਿੰਦੂ ਵਿਆਹ ਐਕਟ ਦੀ ਧਾਰਾ-13(1) ਤਹਿਤ ਤਲਾਕ ਦੀ ਪਟੀਸ਼ਨ ਮਨਜ਼ੂਰ ਕਰਦਿਆਂ ਇਸ ਪਹਿਲੂ ਨੂੰ ਲੁਕਾਉਣ ਲਈ ਪਤਨੀ ਨੇ ਪਤੀ ਖਿਲਾਫ਼ ਨਾਜਾਇਜ਼ ਸਬੰਧਾਂ ਦੇ ਝੂਠੇ ਦੋਸ਼ ਲਾਏ। ਇਹ ਤੱਥ ਨਿਸ਼ਚਿਤ ਤੌਰ 'ਤੇ ਬੇਰਹਿਮੀ ਦੇ ਬਰਾਬਰ ਹੈ।

ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਦੂਜੀ ਵਾਰ ਲਿਆਂਦਾ ਗਿਆ ਬੇਭਰੋਸਗੀ ਮਤਾ, ਜਾਣੋ ਇਸ ਦੀਆਂ ਅਹਿਮ ਗੱਲਾਂ

ਦਰਅਸਲ ਬੈਂਗਲੁਰੂ ਦੇ ਰਹਿਣ ਵਾਲੇ ਇਸ ਜੋੜੇ ਨੇ 2007 'ਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਇਕ ਧੀ ਵੀ ਹੈ। ਪਤੀ ਨੇ 2012 'ਚ ਬੈਂਗਲੁਰੂ ਦੀ ਇਕ ਪਰਿਵਾਰਕ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਔਰਤ ਨੇ ਵੀ ਆਈ. ਪੀ. ਸੀ. ਦੀ ਧਾਰਾ 498ਏ (ਵਿਆਹੀ ਔਰਤ ਨਾਲ ਬੇਰਹਿਮੀ) ਤਹਿਤ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਖਿਲਾਫ਼ ਇਕ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਘਰੇਲੂ ਹਿੰਸਾ ਕਾਨੂੰਨ ਤਹਿਤ ਵੀ ਇਕ ਮਾਮਲਾ ਦਰਜ ਕਰਵਾਇਆ ਅਤੇ ਬੱਚੀ ਨੂੰ ਛੱਡ ਕੇ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗੀ। 

ਇਹ ਵੀ ਪੜ੍ਹੋ- ਬੇਭਰੋਸਗੀ ਮਤੇ 'ਤੇ ਸੰਸਦ 'ਚ ਅੱਜ ਹੋਵੇਗੀ ਬਹਿਸ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ

ਪਰਿਵਾਰਕ ਅਦਾਲਤ ਨੇ 2017 'ਚ ਤਲਾਕ ਲਈ ਪਤੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਅਨੰਤ ਰਾਮਨਾਥ ਹੇਗੜੇ ਦੀ ਬੈਂਚ ਨੇ ਕਿਹਾ ਕਿ ਪਤੀ ਦਾ ਕਹਿਣਾ ਹੈ ਕਿ ਪਤਨੀ ਉਸ ਦਾ ਕਾਲਾ ਰੰਗ ਹੋਣ ਦੀ ਵਜ੍ਹਾ ਤੋਂ ਉਸ ਨੂੰ ਅਪਮਾਨਿਤ ਕਰਦੀ ਸੀ। ਪਤੀ ਨੇ ਇਹ ਵੀ ਕਿਹਾ ਕਿ ਉਹ ਬੱਚੀ ਦੀ ਖ਼ਾਤਰ ਇਸ ਅਪਮਾਨ ਨੂੰ ਸਹਿਦਾ ਸੀ। ਹਾਈ ਕੋਰਟ ਨੇ ਪਰਿਵਾਰਕ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਪਤਨੀ ਨੇ ਪਤੀ ਕੋਲ ਪਰਤਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਰਿਕਾਰਡ 'ਚ ਉਪਲੱਬਧ ਸਬੂਤ ਇਹ ਸਾਬਤ ਕਰਦੇ ਹਨ ਕਿ ਉਸ ਨੂੰ ਪਤੀ ਦਾ ਰੰਗ ਕਾਲਾ ਹੋਣ ਦੀ ਵਜ੍ਹਾ ਤੋਂ  ਇਸ ਵਿਆਹ 'ਚ ਕੋਈ ਦਿਲਚਸਪੀ ਨਹੀਂ ਸੀ। ਇਨ੍ਹਾਂ ਦਲੀਲਾਂ ਦੇ ਸੰਦਰਭ 'ਚ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਕ ਅਦਾਲਤ ਵਿਆਹ ਭੰਗ ਕਰਨ ਦਾ ਆਦੇਸ਼ ਦੇਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News