ਅਜ਼ਬ ਗਜ਼ਬ! ਪਤਨੀ ਨਾਲ ਝਗੜਾ ਹੋਣ ’ਤੇ ਪਤੀ ਨੇ ਗੁੱਸੇ ’ਚ ਖਾ ਲਿਆ ਜ਼ਹਿਰੀਲਾ ਸੱਪ

Wednesday, Sep 14, 2022 - 10:50 AM (IST)

ਅਜ਼ਬ ਗਜ਼ਬ! ਪਤਨੀ ਨਾਲ ਝਗੜਾ ਹੋਣ ’ਤੇ ਪਤੀ ਨੇ ਗੁੱਸੇ ’ਚ ਖਾ ਲਿਆ ਜ਼ਹਿਰੀਲਾ ਸੱਪ

ਰਾਂਚੀ- ਝਾਰਖੰਡ ਦੇ ਚੱਕਰਧਰਪੁਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨਾਲ ਝਗੜੇ ਤੋਂ ਬਾਅਦ ਗੁੱਸੇ ’ਚ ਆਏ ਵਿਅਕਤੀ ਨੇ ਜ਼ਹਿਰੀਲੇ ਸੱਪ ਨੂੰ ਪਕਾਇਆ ਅਤੇ ਖਾ ਲਿਆ। ਸੱਪ ਦੇ ਜ਼ਹਿਰ ਕਾਰਨ ਉਸ ਦੀ ਹਾਲਤ ਜਦੋਂ ਵਿਗੜਨ ਲੱਗੀ ਤਾਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪੱਛਮੀ ਸਿੰਘਭੂਮ ਦੇ ਚੱਕਰਧਰਪੁਰ ਦੇ ਜੁਕੁਮਬੇਡਾ ਪਿੰਡ ਦਾ ਰਹਿਣ ਵਾਲਾ ਦਾਸਰ ਬੋਦਰ (55) ਬਲੂਟੁੱਥ ਫਲੀਟ ਪਿੰਡ ’ਚ ਰਹਿੰਦਾ ਸੀ ਅਤੇ ਝਾੜ-ਫੂਕ ਤੇ ਓਝੇ ਦਾ ਕੰਮ ਕਰਦਾ ਸੀ। ਕਿਸੇ ਨੂੰ ਕੋਈ ਵੀ ਸਮੱਸਿਆ ਹੁੰਦੀ ਸੀ ਤਾਂ ਲੋਕ ਦੂਰ-ਦੂਰ ਤੋਂ ਉਸ ਕੋਲ ਆਉਂਦੇ ਸਨ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਭਾਵੇਂ ਕਿਸੇ ਨੂੰ ਸੱਪ ਨੇ ਡੰਗ ਲਿਆ ਹੋਵੇ, ਹਸਪਤਾਲ ਜਾਣ ਦੀ ਬਜਾਏ ਉਸ ਕੋਲ ਹੀ ਆਉਂਦੇ ਸਨ।

ਐਤਵਾਰ ਸ਼ਾਮ ਨੂੰ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁੱਸੇ ’ਚ ਆ ਕੇ ਦਾਸਰ ਬੋਦਰ ਸੋਮਵਾਰ ਸਵੇਰੇ ਇਕ ਮਰੇ ਹੋਏ ਸੱਪ ਨੂੰ ਲੈ ਆਇਆ। ਉਸ ਨੇ ਇਸ ਨੂੰ ਸਾਰਾ ਦਿਨ ਧੁੱਪ ’ਚ ਸੁਕਾ ਕੇ ਰੱਖਿਆ ਅਤੇ ਫਿਰ ਇਸ ਨੂੰ ਪਕਾਇਆ। ਸ਼ਾਮ ਨੂੰ ਉਸ ਨੇ ਖਾ ਲਿਆ। ਥੋੜ੍ਹੀ ਦੇਰ ਬਾਅਦ ਜ਼ਹਿਰ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉਹ ਬੇਚੈਨ ਹੋ ਗਿਆ। ਉਸ ਨੂੰ ਲੱਗਾ ਕਿ ਮੌਤ ਨਿਸ਼ਚਿਤ ਹੈ। ਉਹ ਡਰ ਗਿਆ ਅਤੇ ਉੱਚੀ-ਉੱਚੀ ਰੋਣ ਲੱਗਾ। ਰਿਸ਼ਤੇਦਾਰਾਂ ਨੂੰ ਮਾਮਲੇ ਦਾ ਜਿਵੇਂ ਹੀ ਪਤਾ ਲੱਗਾ, ਉਹ ਉਸ ਨੂੰ ਚੱਕਰਧਰਪੁਰ ਸਬ-ਡਵੀਜ਼ਨਲ ਹਸਪਤਾਲ ਲੈ ਗਏ। ਹਾਲਾਂਕਿ, ਡਾਕਟਰਾਂ ਨੇ ਦੱਸਿਆ ਕਿ ਅਜੇ ਉਸ ਨੂੰ ਸਖ਼ਤ ਨਿਗਰਾਨੀ ਹੇਠ ਰੱਖਣ ਦੀ ਲੋੜ ਹੈ।


author

DIsha

Content Editor

Related News