ਜਨਮਦਿਨ ਮਨਾਂ ਕੇ ਵਾਪਸ ਆ ਰਹੇ ਪਤੀ-ਪਤਨੀ ਹੋਏ ਹਾਦਸੇ ਦਾ ਸ਼ਿਕਾਰ, ਮੌਤ

05/21/2018 10:55:09 AM

ਫਤਿਹਾਬਾਦ— ਫਤਿਹਾਬਾਦ ਦੇ ਸਿਰਸਾ ਰੋਡ 'ਤੇ ਦੇਰ ਰਾਤੀ ਕਾਰ ਚਾਲਕ ਨੇ ਬਾਈਕ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੀਆਂ ਲਾਸ਼ਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ।

PunjabKesari
ਜਾਣਕਾਰੀ ਮੁਤਾਬਕ ਪਤੀ-ਪਤਨੀ ਘਰ ਦੇ ਮੈਂਬਰ ਦੇ ਜਨਮਦਿਨ ਦੇ ਮੌਕੇ 'ਤੇ ਸਿਰਸਾ ਰੋਡ ਸਥਿਤ ਮਦਾਨ ਹੋਟਲ 'ਤੇ ਖਾਣਾ ਖਾ ਕੇ ਵਾਪਸ ਆ ਰਹੇ ਸਨ ਕਿ ਰਸਤੇ 'ਚ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਪਤੀ-ਪਤਨੀ ਫਤਿਹਾਬਾਦ ਦੇ ਰਤੀਆ ਚੁੰਗੀ ਦੇ ਰਹਿਣ ਵਾਲੇ ਸਨ। ਹਾਦਸੇ ਦਾ ਸ਼ਿਕਾਰੀ ਹੋਈ ਮਹਿਲਾ ਸਰਕਾਰੀ ਟੀਚਰ ਸੀ। ਪੁਲਸ ਨੇ ਗੱਡੀ ਚਾਲਕ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ।


Related News