ਸ਼ਰਾਬ ਪੀਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਮਤਰੇਏ ਪਿਓ ਦਾ ਕਰ''ਤਾ ਕਤਲ

Monday, Sep 28, 2026 - 05:33 PM (IST)

ਸ਼ਰਾਬ ਪੀਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਮਤਰੇਏ ਪਿਓ ਦਾ ਕਰ''ਤਾ ਕਤਲ

ਨੈਸ਼ਨਲ ਡੈਸਕ- ਕੇਰਲਮ ’ਚ ਪਲੱਕੜ ਜ਼ਿਲੇ ਦੇ ਮਾਲਮਪੁਝਾ ’ਚ ਸ਼ਰਾਬ ਪੀਣ ਤੋਂ ਬਾਅਦ ਹੋਏ ਝਗੜੇ ’ਚ ਇਕ ਨੌਜਵਾਨ ਨੇ ਆਪਣੇ ਮਤਰੇਏ ਪਿਓ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਨੱਕਲ ਦੇ ਕੁਰਥੀਕਾਡਾਵੂ ਵਾਸੀ ਵਿਨੋਦ (38) ਵਜੋਂ ਹੋਈ ਹੈ।

ਪੁਲਸ ਕਤਲ ਦੇ ਮਾਮਲੇ ’ਚ ਵਿਨੋਦ ਦੇ ਮਤਰੇਏ ਪੁੱਤਰ ਸਤੀਸ਼ ਦੀ ਭਾਲ ਕਰ ਰਹੀ ਹੈ। ਪੁਲਸ ਅਨੁਸਾਰ ਵਿਨੋਦ ਅਤੇ ਸਤੀਸ਼ ਨੇ ਸ਼ਨੀਵਾਰ ਰਾਤ ਘਰ ’ਚ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ ਅਤੇ ਇਸ ਦੌਰਾਨ ਸ਼ਾਮ ਲੱਗਭਗ ਸਾਢੇ 7 ਵਜੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਪੁਲਸ ਨੇ ਦੱਸਿਆ ਕਿ ਝਗੜੇ ਦੌਰਾਨ ਸਤੀਸ਼ ਨੇ ਕਥਿਤ ਤੌਰ ’ਤੇ ਵਿਨੋਦ ਦੀ ਛਾਤੀ ਦੇ ਖੱਬੇ ਪਾਸੇ ਚਾਕੂ ਨਾਲ ਵਾਰ ਕੀਤਾ ਅਤੇ ਬਾਅਦ ’ਚ ਉਸ ਨਾਲ ਕੁੱਟਮਾਰ ਕੀਤੀ। ਪੁਲਸ ਅਨੁਸਾਰ, ਵਿਨੋਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਤੀਸ਼ ਉੱਥੋਂ ਫਰਾਰ ਹੋ ਗਿਆ।


author

Harpreet SIngh

Content Editor

Related News