ਦੋਸਤ ਦੇ ਜਨਮ ਦਿਨ ਲਈ ਕੇਕ ਲਿਜਾਉਣ ਦੀ ਜਲਦਬਾਜ਼ੀ ਨੇ ਲਈ 2 ਕੁੜੀਆਂ ਦੀ ਜਾਨ

Monday, Sep 16, 2024 - 04:41 PM (IST)

ਦੋਸਤ ਦੇ ਜਨਮ ਦਿਨ ਲਈ ਕੇਕ ਲਿਜਾਉਣ ਦੀ ਜਲਦਬਾਜ਼ੀ ਨੇ ਲਈ 2 ਕੁੜੀਆਂ ਦੀ ਜਾਨ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਗਲਤ ਦਿਸ਼ਾ ਤੋਂ ਆ ਰਹੀ ਤੇਜ਼ ਰਫ਼ਤਾਰ ਬੀ.ਐੱਮ.ਡਬਲਿਊ ਕਾਰ ਦੀ ਟੱਕਰ ਨਾਲ ਸਕੂਟਰ ਸਵਾਰ 2 ਕੁੜੀਆਂ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰਨ ਵਾਲੇ 28 ਸਾਲਾ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਆਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਕੇਕ ਲੈ ਕੇ ਰਾਤ 12 ਵਜੇ ਉਸ ਕੋਲ ਪਹੁੰਚਣਾ ਚਾਹੁੰਦਾ ਸੀ ਅਤੇ ਇਸ ਕਾਰਨ ਜਲਦਬਾਜ਼ੀ 'ਚ ਗਲਤ ਦਿਸ਼ਾ 'ਚ ਮਹਿੰਗੀ ਕਾਰ ਚਲਾ ਰਿਹਾ ਸੀ। 

ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅਮਰੇਂਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਗਜੇਂਦਰ ਪ੍ਰਤਾਪ ਸਿੰਘ ਗੁੱਜਰ (28) ਵਜੋਂ ਹੋਈ ਹੈ ਅਤੇ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ। ਉਨ੍ਹਾਂ ਨੇ ਗੁੱਜਰ ਤੋਂ ਪੁੱਛ-ਗਿੱਛ ਅਤੇ ਸ਼ੁਰੂਆਤੀ ਜਾਂਚ ਦੇ ਹਵਾਲੇ ਤੋਂ ਦੱਸਿਆ ਕਿ ਦੋਸ਼ੀ ਆਪਣੇ ਦੋਸਤ ਦਾ ਜਨਮ ਦਿਨ ਰਾਤ 12 ਵਜੇ ਮਨਾਉਣ ਲਈ ਕੇਕ ਲੈ ਕੇ ਜਲਦੀ 'ਚ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਗਲਤ ਦਿਸ਼ਾ 'ਚ ਗੱਡੀ ਚਲਾਈ। ਸਿੰਘ ਨੇ ਦੱਸਿਆ ਕਿ 14 ਸਤੰਬਰ (ਸ਼ਨੀਵਾਰ) ਰਾਤ ਕਰੀਬ 11.30 ਵਜੇ ਹੋਏ ਹਾਦਸੇ 'ਚ ਸਕੂਟਰ ਸਵਾਰ ਦੀਕਸ਼ਾ ਜਾਦੌਨ (25) ਅਤੇ ਲਕਸ਼ਮੀ ਤੋਮਰ (24) ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 (ਗੈਰ ਇਰਾਦਤਨ ਕਤਲ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਸਿੰਘ ਨੇ ਦੱਸਿਆ ਕਿ ਇਕ ਸਥਾਨਕ ਅਦਾਲਤ ਦੇ ਆਦੇਸ਼ 'ਤੇ ਗੁੱਜਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਅਧੀਨ ਜੇਲ੍ਹ ਭੇਜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News