ਅੰਡੇਮਾਨ-ਨਿਕੋਬਾਰ ਵਲ ਵਧਿਆ ਤੂਫਾਨ ‘ਪਾਬੁਕ’, ਅਲਰਟ ਜਾਰੀ
Sunday, Jan 06, 2019 - 01:19 AM (IST)
ਨਵੀਂ ਦਿੱਲੀ – ਸਮੁੰਦਰੀ ਤੂਫਾਨ ‘ਪਾਬੁਕ’ ਦੇ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਵਲ ਵਧਣ ਦੇ ਨਾਲ ਹੀ ਟਾਪੂ ਨੂੰ ਯੈਲੋ ਅਲਰਟ ’ਤੇ ਰੱਖਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਮੌਸਮ ਵਿਭਾਗ ਨੇ ਮੰਤਰਾਲਾ ਨੂੰ ਸੂਚਿਤ ਕੀਤਾ ਹੈ ਕਿ ‘ਪਾਬੁਕ’ ਤੂਫਾਨ ਅੰਡੇਮਾਨ ਸਾਗਰ ਅਤੇ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਇਲਾਕਿਆਂ ਵਿਚ 7 ਜਨਵਰੀ ਨੂੰ ਤਬਾਹੀ ਮਚਾ ਸਕਦਾ ਹੈ। ਥਾਈਲੈਂਡ ਦੀ ਖਾੜੀ ਵਲੋਂ ਆ ਰਹੇ ਇਸ ਤੂਫਾਨ ਦੀ ਰਫਤਾਰ ਸ਼ਨੀਵਾਰ ਰਾਤ ਤੱਕ 10 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਐਤਵਾਰ ਇਹ ਰਫਤਾਰ ਤੇਜ਼ ਹੋ ਸਕਦੀ ਹੈ।