ਸੋਲਨ ’ਚ ਕੁੱਤਾ ਲੈ ਕੇ ਜਾ ਰਿਹਾ ਸੀ ਇਨਸਾਨੀ ਹੱਥ, ਵੇਖ ਕੇ ਲੋਕਾਂ ਦੇ ਉੱਡੇ ਹੋਸ਼

Sunday, Feb 20, 2022 - 06:18 PM (IST)

ਸੋਲਨ ’ਚ ਕੁੱਤਾ ਲੈ ਕੇ ਜਾ ਰਿਹਾ ਸੀ ਇਨਸਾਨੀ ਹੱਥ, ਵੇਖ ਕੇ ਲੋਕਾਂ ਦੇ ਉੱਡੇ ਹੋਸ਼

ਸੋਲਨ– ਸੋਲਨ ਸ਼ਹਿਰ ’ਚ ਐਤਵਾਰ ਨੂੰ ਹੋਈ ਇਕ ਘਟਨਾ ਨੇ ਸ਼ਹਿਰ ਦੇ ਲੋਕਾਂ ਨੂੰ ਦਹਿਸ਼ਤ ’ਚ ਪਾ ਦਿੱਤਾ ਹੈ। ਖ਼ਬਰ ਮੁਤਾਬਕ, ਇਕ ਕੁੱਤਾ ਇਨਸਾਨੀ ਹੱਥ ਲੈ ਕੇ ਦੌੜ ਰਿਹਾ ਸੀ। ਲੋਕਾਂ ਨੇ ਜਦੋਂ ਇਹ ਨਜ਼ਾਰਾ ਵੇਖਿਆ ਤਾਂ ਉਨ੍ਹਾਂ ਨੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੱਤਾ ਉੱਥੋਂ ਦੌੜ ਗਿਆ। ਇਸਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ, ਸੋਲਨ ਸ਼ਹਿਰ ਦੇ ਖੂੰਡੀਧਾਰ ’ਚ ਸਥਾਨਕ ਲੋਕਾਂ ਨੇ ਇਕ ਅਵਾਰਾ ਕੁੱਤੇ ਦੇ ਮੂੰਹ ’ਚ ਕਿਸੇ ਇਨਸਾਨੀ ਹੱਥ ਨੂੰ ਦਬਾਅ ਕੇ ਲਿਜਾਉਂਦੇ ਹੋਏ ਵੇਖਿਆ। ਇਸਤੋਂ ਬਾਅਦ ਇਲਾਕੇ ’ਚ ਨੇੜੇ-ਤੇੜੇ ਕਿਤੇ ਇਕ ਜਨਾਨੀ ਦੀ ਲਾਸ਼ ਹੋਣ ਦੀ ਵੀ ਸ਼ੰਕਾ ਜਤਾਈ ਜਾ ਰਹੀ ਸੀ। 

ਏ.ਐੱਸ.ਪੀ. ਅਸ਼ੋਕ ਵਰਮਾ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੋਲਨ ਦੇ ਖੂੰਡੀਧਾਰ ’ਚ ਅੱਜ ਇਕ ਜਨਾਨੀ ਦਾ ਹੱਥ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਹੱਥ ਨੂੰ ਲੱਭਿਆ। ਸਥਾਨਕ ਲੋਕਾਂ ਮੁਤਾਬਕ, ਜਦੋਂ ਉਹ ਨਲਕੇ ਤੋਂ ਪਾਣੀ ਭਰ ਰਹੇ ਸਨ ਤਾਂ ਉਨ੍ਹਾਂ ਨੇ ਵੇਖਿਆ ਕਿ ਇਕ ਕਾਲੇ ਰੰਗ ਦਾ ਕੁੱਤਾ ਮੂੰਹ ’ਚ ਕਿਸੇ ਇਨਸਾਨ ਦਾ ਕੱਟਿਆ ਹੋਇਆ ਹੱਥ ਸੜਕ ਤੋਂ ਹੇਠਾਂ ਝਾੜੀਆਂ ’ਚ ਲੈ ਕੇ ਜਾ ਰਿਹਾ ਹੈ। ਜਦੋਂ ਤਕ ਉਹ ਕੁੱਤੇ ਨੂੰ ਫੜਦੇ ਕੁੱਤਾ ਉੱਥੋਂ ਦੌੜ ਗਿਆ। ਪੁਲਸ ਨੇ ਲੋਕਾਂ ਦੀ ਮਦਦ ਨਾਲ ਉਸ ਹੱਥ ਨੂੰ ਲੱਭਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News