ਪੱਥਰ ਦਾ ਸਫ਼ਰ: 100 ਫੁੱਟ ਲੰਬਾ ਟਰੱਕ, 1665 ਕਿ.ਮੀ. ਦੀ ਦੂਰੀ, ਇੰਝ ਦਿੱਲੀ ਪੁੱਜਾ ਨੇਤਾਜੀ ਦਾ ਬੁੱਤ

Saturday, Sep 10, 2022 - 02:37 PM (IST)

ਪੱਥਰ ਦਾ ਸਫ਼ਰ: 100 ਫੁੱਟ ਲੰਬਾ ਟਰੱਕ, 1665 ਕਿ.ਮੀ. ਦੀ ਦੂਰੀ, ਇੰਝ ਦਿੱਲੀ ਪੁੱਜਾ ਨੇਤਾਜੀ ਦਾ ਬੁੱਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕਰਤੱਵਯ ਪਥ’ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਿਸ ਵਿਸ਼ਾਲ ਬੁੱਤ ਦਾ ਉਦਘਾਟਨ ਕੀਤਾ ਹੈ, ਉਸ ਗ੍ਰੇਨਾਈਟ ਪੱਥਰ ਨੂੰ ਤੇਲੰਗਾਨਾ ਤੋਂ ਦਿੱਲੀ ਲਿਆਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ 100 ਫੁੱਟ ਲੰਬਾ ਟਰੱਕ ਇਸ ਵਿਸ਼ਾਲ ਗ੍ਰੇਨਾਈਟ ਦਾ ਅਖੰਡ ਪੱਥਰ ਤੇਲੰਗਾਨਾ ਤੋਂ ਲੈ ਕੇ ਦਿੱਲੀ ਪੁੱਜਾ ਸੀ। 

ਰਸਤੇ ’ਚ ਟਰੱਕ ਦੇ ਫਟੇ 42 ਟਾਇਰ-

100 ਫੁੱਟ ਲੰਬੇ ਟਰੱਕ ਨੂੰ ਲੰਘਾਉਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਟਰੱਕ ਇੰਨਾ ਵੱਡਾ ਸੀ ਕਿ ਹਾਈਵੇਅ 'ਤੇ ਕਈ ਥਾਵਾਂ 'ਤੇ ਕੁਝ ਟੋਲ ਪਲਾਜ਼ਿਆਂ ਦੇ ਗੇਟਾਂ ਨੂੰ ਆਰਜ਼ੀ ਤੌਰ 'ਤੇ ਤੋੜਨਾ ਪਿਆ ਤਾਂ ਕਿ ਟਰੱਕ ਨੂੰ ਕੱਢਣ ਦਾ ਰਾਹ ਦੇਣ ਲਈ ਉਨ੍ਹਾਂ ਨੂੰ ਚੌੜਾ ਕੀਤਾ ਜਾ ਸਕੇ। ਇਸ ਦੌਰਾਨ ਰਸਤੇ ’ਚ ਟਰੱਕ ਦੇ 42 ਟਾਇਰ ਵੀ ਫਟੇ, ਜਿਸ ਕਾਰਨ ਇਸ ਨੂੰ ਮੰਜ਼ਿਲ ਤੱਕ ਪਹੁੰਚਣ ’ਚ 72 ਘੰਟੇ ਤੋਂ ਜ਼ਿਆਦਾ ਸਮਾਂ ਲੱਗਾ। ਟਰੱਕ ਦਿੱਲੀ ਪਹੁੰਚਣ ਲਈ 5 ਸੂਬਿਆਂ ਤੋਂ ਲੰਘਿਆ। 

PunjabKesari

ਤੇਲੰਗਾਨਾ ਤੋਂ ਦਿੱਲੀ ‘ਪੱਥਰ’ ਲਿਆਉਣ ਲਈ 1665 ਕਿਲੋਮੀਟਰ ਦਾ ਸਫ਼ਰ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਵੀਰਵਾਰ ਸ਼ਾਮ ਇੱਥੇ ਇੰਡੀਆ ਗੇਟ ਦੇ ਸਾਹਮਣੇ ਇਤਿਹਾਸਕ ਛੱਤਰੀ ’ਚ ਸਥਾਪਤ ਕੀਤੇ ਗਏ ਬੋਸ ਦੇ ਬੁੱਤ ਦਾ ਉਦਘਾਟਨ ਕੀਤਾ। ਸੰਸਕ੍ਰਿਤ ਮੰਤਰਾਲਾ ਨੇ ਕਿਹਾ ਸੀ ਕਿ ਵੱਡੇ ਟਰੱਕ ਨੂੰ ਵਿਸ਼ੇਸ਼ ਰੂਪ ਨਾਲ ਤੇਲੰਗਾਨਾ ਤੋਂ ਨੈਸ਼ਨਲ ਗੈਲਰੀ ਆਫ਼ ਮਾਰਡਨ ਆਰਟ ਤੱਕ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਸੀ ਅਤੇ ਇਨ੍ਹਾਂ ਦੇ ਵਿਚ ਦੂਰੀ 1665 ਕਿਲੋਮੀਟਰ ਦੀ ਸੀ। 

ਵਿਸ਼ਾਲ ਪੱਥਰ ਦਾ ਵਜ਼ਨ 280 ਮੀਟ੍ਰਿਕ ਟਨ-

ਜਾਣਕਾਰੀ ਮੁਤਾਬਕ ਇਸ ਵਿਸ਼ਾਲ ਪੱਥਰ ਦਾ ਵਜ਼ਨ 280 ਮੀਟ੍ਰਿਕ ਟਨ ਅਤੇ ਲੰਬਾਈ 32 ਫੁੱਟ ਸੀ। ਇਹ 11 ਫੁੱਟ ਉੱਚਾ ਅਤੇ 8.5 ਫੁਟ ਚੌੜਾ ਸੀ, ਜਿਸ ’ਚ ਨੇਤਾਜੀ ਦਾ ਅਕਸ ਬਣਾਇਆ ਗਿਆ। ਸੁਭਾਸ਼ ਚੰਦਰ ਬੋਸ ਦੇ ਇਸ ਬੁੱਤ ਦਾ ਨਿਰਮਾਣ ਕਰਨ ਲਈ ਵਿਸ਼ਾਲ ਗ੍ਰੇਨਾਈਟ ਨੂੰ ਤਰਾਸ਼ਿਆ ਗਿਆ। 

PunjabKesari

26,000 ਮਨੁੱਖੀ ਘੰਟੇ ਲੱਗੇ, ਫਿਰ ਤਰਾਸ਼ਿਆ ਗਿਆ ਨੇਤਾ ਜੀ ਦਾ ਅਕਸ

ਸੰਸਕ੍ਰਿਤ ਮੰਤਰਾਲਾ ਮੁਤਾਬਕ ਮੂਰਤੀਕਾਰਾਂ ਦੀ ਇਕ ਟੀਮ ਨੇ ਬੋਸ ਦੇ ਬੁੱਤ ਨੂੰ ਤਰਾਸ਼ਣ ਲਈ ਕਾਫੀ ਮਿਹਨਤ ਕੀਤੀ। ਇਸ ’ਤੇ ਕੁੱਲ 26,000 ਮਨੁੱਖੀ ਘੰਟੇ ਖ਼ਰਚ ਕੀਤੇ ਗਏ। ਇਸ ਵਿਸ਼ਾਲ ਪੱਥਰ ਨੂੰ ਦਿੱਲੀ ਲਿਆਉਣਾ ਕੋਈ ਆਸਾਨ ਕੰਮ ਨਹੀਂ ਸੀ। ਪੁਲਸ ਨੇ ਵਿਸ਼ਾਲ ਪੱਥਰ ਦਾ ਮਹੱਤਵ ਸਮਝਣ ਮਗਰੋਂ ਕਈ ਸਰਹੱਦੀ ਖੇਤਰਾਂ ’ਚ ਟਰੱਕ ਦੀ ਆਵਾਜਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਟਰੱਕ ’ਚ 4 ਡਰਾਈਵਰ ਸਨ, ਜੋ ਇਸ ਨੂੰ ਦਿਨ-ਰਾਤ ਚਲਾ ਕੇ ਦਿੱਲੀ ਲਿਆਏ ਸਨ।

PunjabKesari


author

Tanu

Content Editor

Related News