ਭਾਰਤ-ਮਿਆਂਮਾਰ ਸਰਹੱਦ ਕੋਲ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ

08/10/2021 12:16:14 PM

ਇੰਫਾਲ- ਮਣੀਪੁਰ ਦੇ ਤੇਂਗਨੋਪਾਲ ਜ਼ਿਲ੍ਹੇ 'ਚ ਭਾਰਤ-ਮਿਆਂਮਾਰ ਕੌਮਾਂਤਰੀ ਸਰਹੱਦ ਕੋਲੋਂ ਸੁਰੱਖਿਆ ਫ਼ੋਰਸਾਂ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਮਣੀਪੁਰ ਪੁਲਸ ਅਤੇ ਆਸਾਮ ਰਾਈਫਲਜ਼ ਦੇ ਸੰਯੁਕਤ ਦਲ ਨੇ ਇਕ ਤਲਾਸ਼ੀ ਮੁਹਿੰਮ ਚਲਾਈ ਅਤੇ ਮੋਰੇਹ ਕਸਬੇ ਦੇ ਵਾਰਡ ਨੰਬਰ-8 ਦੇ ਐੱਸ. ਮੋਲਜੋਲ ਪਿੰਡ 'ਚ ਇਕ ਮਕਾਨ ਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਇਹ ਜ਼ਖੀਰਾ ਬਰਾਮਦ ਕੀਤਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ

ਉਨ੍ਹਾਂ ਦੱਸਿਆ ਕਿ 2 ਏ.ਕੇ.-47, 2 ਐੱਮ-16 ਰਾਈਫਲ, ਤਿੰਨ-ਐੱਮ.ਐੱਮ. ਪਿਸਤੌਲ, ਚੀਨ 'ਚ ਬਣਿਆ ਇਕ ਹੱਥਗੋਲਾ, ਏ.ਕੇ.-56 ਅਤੇ ਐੱਮ-16 ਦੀਆਂ 9 ਮੈਗਜ਼ੀਨ, 7.62 ਐੱਮ.ਐੱਮ. ਪਿਸਤੌਲ ਦੀਆਂ 4 ਮੈਗਜ਼ੀਨ, 7.62 ਐੱਮ.ਐੱਮ. ਦੇ 361 ਕਾਰਤੂਸ, 5.6 ਮਿਲੀਮੀਟਰ ਦੇ 31 ਕਾਰਤੂਸ, 9-ਮਿਲੀਮੀਟਰ ਦੇ 23 ਕਾਰਤੂਸ, 38- ਮਿਲੀਮੀਟਰ ਦੇ ਚਾਰ ਕਾਰਤੂਸ, ਛੋਟੇ ਕੈਲਿਬਰ ਦੀਆਂ 7 ਗੋਲੀਆਂ ਅਤੇ ਇਕ 8X ਦੂਰਬੀਨ ਮੌਕੇ ਤੋਂ ਬਰਾਮਦ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਕਿਉਂਕਿ ਮੁਹਿੰਮ ਦੌਰਾਨ ਘਰ 'ਚ ਕੋਈ ਮੌਜੂਦ ਨਹੀਂ ਸੀ। ਸਾਰੇ ਜ਼ਬਤ ਹਥਿਆਰ ਅਤੇ ਗੋਲਾ ਬਾਰੂਦ ਮੋਰੇਹ ਪੁਲਸ ਥਾਣੇ ਨੂੰ ਸੌਂਪ ਦਿੱਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News