ਦਿੱਲੀ ਜਿਮਖਾਨਾ ਕਲੱਬ ਦੀ ਲੀਜ਼ ਤੁਰੰਤ ਪ੍ਰਭਾਵ ਨਾਲ ਖ਼ਤਮ, ਕੇਂਦਰ ਨੇ ਦਿੱਤਾ ਅਲਟੀਮੇਟਮ

Saturday, May 23, 2026 - 06:35 PM (IST)

ਦਿੱਲੀ ਜਿਮਖਾਨਾ ਕਲੱਬ ਦੀ ਲੀਜ਼ ਤੁਰੰਤ ਪ੍ਰਭਾਵ ਨਾਲ ਖ਼ਤਮ, ਕੇਂਦਰ ਨੇ ਦਿੱਤਾ ਅਲਟੀਮੇਟਮ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਲੁਟੀਅਨਜ਼ ਦਿੱਲੀ ਦੇ ਸਭ ਤੋਂ ਵੱਕਾਰੀ ਅਤੇ ਇਤਿਹਾਸਕ ਕਲੱਬਾਂ ਵਿੱਚੋਂ ਇੱਕ, ਦਿੱਲੀ ਜਿਮਖਾਨਾ ਕਲੱਬ ਦੀ ਲੀਜ਼ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਰੱਖਿਆ ਬੁਨਿਆਦੀ ਢਾਂਚੇ (Defense Infrastructure) ਨੂੰ ਮਜ਼ਬੂਤ ਕਰਨ ਅਤੇ ਹੋਰ ਮਹੱਤਵਪੂਰਨ ਸਰਕਾਰੀ ਪ੍ਰੋਜੈਕਟਾਂ ਦੀ ਲੋੜ ਦਾ ਹਵਾਲਾ ਦਿੰਦੇ ਹੋਏ, ਸਰਕਾਰ ਨੇ ਕਲੱਬ ਪ੍ਰਬੰਧਨ ਨੂੰ 5 ਜੂਨ 2026 ਤੱਕ ਪਰਿਸਰ ਖਾਲੀ ਕਰਨ ਦੇ ਹੁਕਮ ਦਿੱਤੇ ਹਨ।

ਰੱਖਿਆ ਤੇ ਰਾਸ਼ਟਰੀ ਸੁਰੱਖਿਆ ਲਈ ਲਿਆ ਗਿਆ ਫੈਸਲਾ
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਭੂਮੀ ਅਤੇ ਵਿਕਾਸ ਦਫ਼ਤਰ (L&DO) ਵੱਲੋਂ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਜ਼ਰੂਰੀ ਸੰਸਥਾਗਤ ਲੋੜਾਂ ਤੇ ਜਨਤਕ ਸੁਰੱਖਿਆ ਲਈ ਇਸ ਜ਼ਮੀਨ ਦੀ ਲੋੜ ਹੈ। ਇਹ ਕਲੱਬ ਸਫਦਰਜੰਗ ਰੋਡ ਵਰਗੇ ਉੱਚ-ਸੁਰੱਖਿਆ ਵਾਲੇ ਖੇਤਰ 'ਚ ਸਥਿਤ ਹੈ, ਜੋ ਪ੍ਰਧਾਨ ਮੰਤਰੀ ਨਿਵਾਸ ਅਤੇ ਕਈ ਅਹਿਮ ਰੱਖਿਆ ਸੰਸਥਾਵਾਂ ਦੇ ਬੇਹੱਦ ਕਰੀਬ ਹੈ।

27.3 ਏਕੜ ਜ਼ਮੀਨ ਸਰਕਾਰ ਦੇ ਕਬਜ਼ੇ 'ਚ ਆਵੇਗੀ
ਸਰਕਾਰ ਨੇ ਲੀਜ਼ ਡੀਡ ਦੇ ਕਲਾਜ਼ 4 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਲੀਜ਼ ਖ਼ਤਮ ਕੀਤੀ ਹੈ। 27.3 ਏਕੜ ਵਿੱਚ ਫੈਲੀ ਇਹ ਪੂਰੀ ਜ਼ਮੀਨ ਹੁਣ ਭਾਰਤ ਸਰਕਾਰ ਦੇ ਅਧਿਕਾਰ ਵਿੱਚ ਆ ਜਾਵੇਗੀ। ਕਲੱਬ ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੈਅ ਤਰੀਕ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਕਬਜ਼ਾ ਸੌਂਪ ਦੇਣ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕਰਕੇ ਕਬਜ਼ਾ ਲਿਆ ਜਾਵੇਗਾ।

ਵਿਵਾਦਾਂ 'ਚ ਰਿਹਾ ਹੈ ਕਲੱਬ ਦਾ ਇਤਿਹਾਸ
1913 ਵਿੱਚ 'ਇੰਪੀਰੀਅਲ ਦਿੱਲੀ ਜਿਮਖਾਨਾ ਕਲੱਬ' ਦੇ ਨਾਂ ਨਾਲ ਸਥਾਪਿਤ ਹੋਇਆ ਇਹ ਕਲੱਬ ਪਿਛਲੇ ਕਈ ਸਾਲਾਂ ਤੋਂ ਵਿੱਤੀ ਬੇਨਿਯਮੀਆਂ ਅਤੇ ਪ੍ਰਬੰਧਨ ਸਬੰਧੀ ਵਿਵਾਦਾਂ ਕਾਰਨ ਚਰਚਾ ਵਿੱਚ ਰਿਹਾ ਹੈ। ਸਾਲ 2022 ਵਿੱਚ, ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਕਲੱਬ ਦੀ ਜਨਰਲ ਕੌਂਸਲ ਨੂੰ ਹਟਾ ਕੇ 15 ਮੈਂਬਰੀ ਸਰਕਾਰੀ ਕਮੇਟੀ ਨਿਯੁਕਤ ਕਰਨ ਦੇ ਹੁਕਮ ਦਿੱਤੇ ਸਨ। ਮਾਰਚ 2020 ਵਿੱਚ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਸੌਂਪੀ ਗਈ ਰਿਪੋਰਟ ਵਿੱਚ ਵੀ ਕਲੱਬ ਦੇ ਕੰਮਕਾਜ ਵਿੱਚ ਕਈ ਉਲੰਘਣਾਵਾਂ ਦਾ ਜ਼ਿਕਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News