ਹਿਮਾਚਲ ''ਚ ਬੱਸ ਖੱਡ ''ਚ ਡਿੱਗੀ, 40 ਲੋਕ ਜ਼ਖ਼ਮੀ

06/01/2023 1:25:01 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਹਿਮਾਚਲ ਰੋਡ ਟਰਾਂਸਪੋਰਟ ਨਿਗਮ ਦੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਕਰੀਬ 40 ਲੋਕ ਜ਼ਖ਼ਮੀ ਹੋ ਗਏ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਰਾਮੂਲਾ 'ਚ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਲਸ਼ਕਰ ਦੇ 2 ਸਹਿਯੋਗੀ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਐੱਚ.ਆਰ.ਟੀ.ਸੀ. ਦੀ ਬੱਸ ਮੰਡੀ ਜ਼ਿਲ੍ਹੇ ਦੇ ਕਰਸੋਗ ਸਬ-ਡਿਵੀਜ਼ਨ ਨੇੜੇ ਕਸੋਲ 'ਚ ਬੇਕਾਬੂ ਹੋ ਗਈ ਅਤੇ ਖੱਡ 'ਚ ਡਿੱਗ ਗਈ। ਬੁਲਾਰੇ ਨੇ ਦੱਸਿਆ ਕਿ ਹਾਦਸਾ ਕਰੀਬ 11 ਵਜੇ ਹੋਏ। ਹਾਦਸੇ 'ਚ 40 ਲੋਕ ਜ਼ਖ਼ਮੀ ਹੋ ਗਏ।


DIsha

Content Editor

Related News