ਹਿਮਾਚਲ ਪ੍ਰਦੇਸ਼ ਪ੍ਰੀਖਿਆ ਨਤੀਜੇ : 12ਵੀਂ ਜਮਾਤ ਦੇ ਸਾਰੇ ਵਿਸ਼ੇ ਵਰਗਾਂ ''ਚ ਕੁੜੀਆਂ ਰਹੀਆਂ ਅੱਗੇ

05/20/2023 3:53:14 PM

ਧਰਮਸ਼ਾਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ 'ਚ ਸਾਰੇ ਵਿਸ਼ੇ ਵਰਗ 'ਚ ਕੁੜੀਆਂ ਅੱਗੇ ਰਹੀਆਂ ਅਤੇ ਕੁੱਲ 79.40 ਫੀਸਦੀ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਸਫ਼ਲਤਾ ਮਿਲੀ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੇ ਸ਼ਨੀਵਾਰ ਨੂੰ ਐਲਾਨ 12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ 'ਚ ਕਲਾ, ਵਪਾਰਕ ਅਤੇ ਵਿਗਿਆਨ ਵਰਗ 'ਚ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਕ ਪ੍ਰੈੱਸ ਬਿਆਨ ਅਨੁਸਾਰ, ਇਸ ਸਾਲ ਮਾਰਚ 'ਚ ਹੋਈ ਪ੍ਰੀਖਿਆ 'ਚ 1,05,369 ਵਿਦਿਆਰਥੀ ਬੈਠੇ ਸਨ, ਜਿਨ੍ਹਾਂ 'ਚੋਂ 83,418 ਵਿਦਿਆਰਥੀਆਂ ਨੂੰ ਸਫ਼ਲਤਾ ਮਿਲੀ ਅਤੇ 13,335 ਵਿਦਿਆਰਥੀਆਂ ਦੀ 'ਕੰਪਾਰਟਮੈਂਟ' ਆਈ ਹੈ। ਰਾਜਕੀ ਸਕੂਲ ਸਰਾਹਾਂ ਦੀ ਵਰਿੰਦਾ ਠਾਕੁਰ ਨੇ ਵਪਾਰਕ ਵਰਗ 'ਚ 98.4 ਫੀਸਦੀ ਅੰਕ ਲਿਆ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਰਾਜਕੀ ਸਕੂਲ ਘਨਾਰੀ (ਊਨਾ) ਦੀ ਓਜਸਵਿਨੀ ਉਪਮੰਨਿਊ ਨੇ ਵਿਗਿਆਨ ਵਰਗ 'ਚ 98.6 ਫੀਸਦੀ ਅੰਕ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਡੀ.ਏ.ਵੀ. ਸਕੂਲ, ਊਨਾ ਦੀ ਤਾਰਜਿਨਾ ਸ਼ਰਮਾ ਨੇ ਕਲਾ ਵਰਗ 'ਚ 97.4 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ।


DIsha

Content Editor

Related News