ਕੀਟੋ ਡਾਈਟ ਨੂੰ ਅਪਨਾਉਣਾ ਕਿੰਨਾ ਠੀਕ?

02/18/2020 10:03:57 PM

ਨਵੀਂ ਦਿੱਲੀ (ਇੰਟ.)-ਕਾਰਬੋਹਾਈਡ੍ਰੇਟ ਯੁਕਤ ਚੀਜ਼ਾਂ ਖਾਣ ਨਾਲ ਸਰੀਰ ’ਚ ਗਲੂਕੋਜ਼ ਅਤੇ ਇੰਸੁਲਿਨ ਬਣਦਾ ਹੈ। ਸਰੀਰ ਸਭ ਤੋਂ ਪਹਿਲਾਂ ਊਰਜਾ ਲਈ ਗਲੂਕੋਜ਼ ਦੀ ਖਪਤ ਕਰਦਾ ਹੈ। ਅਜਿਹੇ ’ਚ ਫੈਟ ਸਰੀਰ ’ਚ ਇਕੱਠੀ ਹੋ ਜਾਂਦੀ ਹੈ। ਕੀਟੋਡਾਈਟ ’ਚ ਭਾਵੇਂ ਕਾਰਬੋਹਾਈਡ੍ਰੇਟ ਘੱਟ ਲਿਆ ਜਾਂਦਾ ਹੈ, ਅਜਿਹੇ ’ਚ ਸਰੀਰ ਫੈਟ ਤੋਂ ਊਰਜਾ ਦਾ ਉਤਪਾਦਨ ਕਰਦਾ ਹੈ। ਇਸ ਪ੍ਰਕਿਰਿਆ ਨੂੰ ਕੀਟੋਸਿਸ ਕਿਹਾ ਜਾਂਦਾ ਹੈ। ਆਮ ਤੌਰ ’ਤੇ ਖੁਰਾਕ ’ਚ 70 ਫੀਸਦੀ ਹਿੱਸਾ ਫੈਟ, 25 ਫੀਸਦੀ ਪ੍ਰੋਟੀਨ ਅਤੇ 5 ਫੀਸਦੀ ਕਾਰਬੋਹਾਈਡ੍ਰੇਟ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਡਾਈਟ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ, ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ। ਖਾਸ ਤੌਰ ’ਤੇ 100 ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਦੇ ਲੋਕਾਂ ਲਈ ਇਸ ਨੂੰ ਅਪਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਿਵੇਂ ਕਰੀਏ ਸ਼ੁਰੂਆਤ
ਸਰੀਰ ਨੂੰ ਕਿੰਨੇ ਪੋਸ਼ਕ ਤੱਤਾਂ ਦੀ ਲੋੜ ਹੈ, ਵਿਅਕਤੀ ਦੀ ਜੀਵਨਸ਼ੈਲੀ ਕਿਹੋ ਜਿਹੀ ਹੈ, ਇਹ ਸਾਰੀਆਂ ਚੀਜ਼ਾਂ ਕੀਟੋ ਡਾਈਟ ’ਚ ਮਾਇਨੇ ਰੱਖਦੀਆਂ ਹਨ। ਸ਼ੁਰੂਆਤ ’ਚ ਕਾਰਬੋਹਾਈਡ੍ਰੇਟ ਚੀਨੀ ਅਤੇ ਸਟਾਰਚ ਵਰਗੀਆਂ ਚੀਜ਼ਾਂ ਨੂੰ ਆਪਣੀ ਡਾਈਟ ਨਾਲ ਹਟਾਉਣਾ ਹੁੰਦਾ ਹੈ।

ਕੀ ਖਾਈਏ, ਕੀ ਨਹੀਂ
ਕੀਟੋ ਡਾਈਟ ’ਚ ਸਿਰਫ ਦਿਨ ਭਰ ’ਚ 50 ਗ੍ਰਾਮ ਤੋਂ ਘੱਟ ਕਾਰਬੋਹਾਈਡ੍ਰੇਟ ਦਾ ਸੇਵਨ ਕਰਨਾ ਹੁੰਦਾ ਹੈ। ਬਹੁਤ ਚੰਗੇ ਨਤੀਜਿਆਂ ਲਈ 20 ਗ੍ਰਾਮ ਦੀ ਹੱਦ ਨੂੰ ਆਦਰਸ਼ ਮੰਨਿਆ ਜਾਂਦਾ ਹੈ। ਸਾਧਾਰਨ ਸਰੀਰ ਅਤੇ ਸਾਧਾਰਨ ਜੀਵਨਸ਼ੈਲੀ ਬਿਤਾ ਰਹੇ ਵਿਅਕਤੀ ਲਈ ਉਸ ਦੇ ਭਾਰ ਦੇ ਹਿਸਾਬ ਨਾਲ ਪ੍ਰੋਟੀਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪ੍ਰੋਟੀਨ ਨਾਲ ਲੰਮੇ ਸਮੇਂ ਤੱਕ ਪੇਟ ਭਰੇ ਰਹਿਣ ਦਾ ਅਹਿਸਾਸ ਰਹਿੰਦਾ ਹੈ। ਬੇ-ਵਕਤ ਭੁੱਖ ਲੱਗਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਕੀਟੋ ਡਾਈਟ ’ਚ ਮੱਛੀ, ਚਿਕਨ, ਮਟਨ, ਬੈਂਗਨ, ਫੁੱਲ ਕ੍ਰੀਮ ਦੁੱਧ, ਪੱਤਾਗੋਭੀ, ਬ੍ਰੋਕਲੀ, ਚੀਜ਼, ਮੱਖਣ, ਸਵੀਵੀਆ ਖੰਡ, ਬਦਾਮ, ਕੱਦੂ ਦੇ ਬੀਜ, ਅਖਰੋਟ, ਸੂਰਜਮੁਖੀ ਦੇ ਬੀਜ, ਨਾਰੀਅਲ ਦੇ ਤੇਲ, ਵਰਜਿਨ ਆਇਲ ਆਦਿ ਖਾ ਸਕਦੇ ਹਾਂ।

ਕੀਟੋ ਡਾਈਟ ਦੇ ਫਾਇਦੇ
ਕੀਟੋ ਡਾਈਟ ਨਾਲ ਸਰੀਰ ’ਚ ਜਮ੍ਹਾ ਫੈਟ ਤੇਜ਼ੀ ਨਾਲ ਘੱਟ ਹੁੰਦੀ ਹੈ। ਸਰੀਰ ਦੀ ਸੋਜਿਸ਼ ’ਚ ਕਮੀ ਆਉਂਦੀ ਹੈ। ਖੂਨ ’ਚ ਸ਼ੂਗਰ ਦਾ ਪੱਧਰ ਘੱਟ ਹੋਣ ਕਾਰਣ ਕੀਟੋ ਡਾਈਟ ਨਾਲ ਡਾਇਬਟੀਜ਼ ਘਟਾਉਣ ’ਚ ਵੀ ਮਦਦ ਮਿਲਦੀ ਹੈ। ਮਾਹਿਰਾਂ ਮੁਤਾਬਕ ਕੀਟੋ ਡਾਈਟ ਦਾ ਮਾਨਸਿਕ ਸਿਹਤ ਅਤੇ ਮਿਰਗੀ ਦੀ ਸਮੱਸਿਆ ’ਚ ਵੀ ਚੰਗਾ ਅਸਰ ਪੈਂਦਾ ਹੈ। ਜ਼ਿਆਦਾ ਮਾਤਰਾ ’ਚ ਕਾਰਬੋਹਾਈਡ੍ਰੇਟ ਚੌਲ, ਕਣਕ, ਮੱਕੀ, ਬ੍ਰੈੱਡ, ਪਾਸਤਾ, ਪਿੱਜ਼ਾ, ਦੁੱਧ, ਦਾਲ, ਆਲੂ, ਸੋਇਆ ਉਤਪਾਦ, ਬੇਕ ਹੋਈਆਂ ਚੀਜ਼ਾਂ ਅਤੇ ਫਲ ਫ੍ਰਕਟੋਜ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਹ ਲੈਣ ਦੀ ਮਨਾਹੀ ਹੁੰਦੀ ਹੈ। ਸੰਤਰਾ, ਕੇਲਾ, ਅੰਬ ਆਦਿ ’ਚ ਫ੍ਰਕਟੋਜ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੂਸ ਦੀ ਥਾਂ ਫਲ ਖਾਣਾ ਬਿਹਤਰ ਹੁੰਦਾ ਹੈ।

ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ
ਕੀਟੋ ਡਾਈਟ ’ਚ ਸਰੀਰ ਵੱਖਰੇ ਹੀ ਪੱਧਰ ’ਤੇ ਕੰਮ ਕਰਨ ਲੱਗਦਾ ਹੈ। ਇਸੇ ਕਾਰਣ ਸ਼ੁਰੂਆਤੀ ਦਿਨਾਂ ’ਚ ਥਕਾਵਟ ਜ਼ਿਆਦਾ ਮਹਿਸੂਸ ਹੁੰਦੀ ਹੈ। ਨੀਂਦ ਆਉਣਾ, ਸਿਰਦਰਦ ਦੀ ਸ਼ਿਕਾਇਤ ਰਹਿਣਾ ਅਤੇ ਘਬਰਾਹਟ ਦੀ ਸਮੱਸਿਆ ਵੀ ਹੋ ਸਕਦੀ ਹੈ। ਪਿਸ਼ਾਬ ਜ਼ਿਆਦਾ ਆਉਂਦਾ ਹੈ। ਸ਼ੁਰੂ ’ਚ ਸਰੀਰ ’ਚ ਪਾਣੀ ਤੇਜ਼ੀ ਨਾਲ ਘਟਦਾ ਹੈ ਪਰ ਇਕ ਵਾਰ ਜਦੋਂ ਸਰੀਰ ਇਸ ਡਾਈਟ ਨੂੰ ਅਪਨਾ ਲੈਂਦਾ ਹੈ, ਓਦੋਂ ਫੈਟ ਘੱਟ ਹੋਣ ਲੱਗਦੀ ਹੈ। ਪਿਸ਼ਾਬ ਰਾਹੀਂ ਕੁਝ ਇਲੈਕਟ੍ਰੋਲਾਈਡਸ ਅਤੇ ਮੈਗਨੀਸ਼ੀਅਮ ਵੀ ਬਾਹਰ ਨਿਕਲਦੇ ਹਨ, ਜਿਸ ਨਾਲ ਮਾਸਪੇਸ਼ੀਆਂ ’ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।


Sunny Mehra

Content Editor

Related News