ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ

Tuesday, Jan 11, 2022 - 12:12 PM (IST)

ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ

ਨਵੀਂ ਦਿੱਲੀ– ਕੋਰੋਨਾ ਦੇ ਮਾਮਲੇ ਵਧਣ ਦੇ ਨਾਲ ਦੇਸ਼ ਵਾਸੀਆਂ ਨੂੰ ਹੁਣ ਫਿਰ ਉਨ੍ਹਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਉਹ ਪਿਛਲੇ ਦੋ ਸਾਲਾਂ ਤੋਂ ਕਈ ਵਾਰ ਦੇਖ ਚੁੱਕੇ ਹਨ। ਖਾਸ ਕਰ ਕੇ ਹੁਣ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਉਨ੍ਹਾਂ ਲੋਕਾਂ ਦੇ ਸਾਹਮਣੇ ਇਕ ਨਵੀਂ ਪ੍ਰੇਸ਼ਾਨੀ ਖੜੀ ਹੋ ਗਈ ਹੈ ਜਿਨ੍ਹਾਂ ਨੇ ਆਪਣੇ ਵਿਆਹ ਸਮਾਰੋਹਾਂ ਵਿਚ ਸੈਂਕੜੇ ਲੋਕਾਂ ਨੂੰ ਸੱਦੇ ਦਿੱਤੇ ਹਨ।

ਹਰੇਕ ਸੂਬੇ ਵਿਚ ਹੁਣ ਵਿਆਹ ਸਮਾਰੋਹਾਂ ਲਈ ਵੱਖ-ਵੱਖ ਗਿਣਤੀ ਨਿਰਧਾਰਿਤ ਕੀਤੀ ਹੈ। ਇਸ ਸਮੱਸਿਆ ਦਾ ਹੱਲ ਇਨ੍ਹਾਂ ਲੋਕਾਂ ਨੇ ਖੁਦ ਇਸ ਤਰ੍ਹਾਂ ਕੱਢਿਆ ਹੈ ਕਿ ਗਰੁੱਪਸ ਵਿਚ 4 ਜਾਂ 5 ਰਿਸ਼ੈਪਸ਼ਨ ਦੇਣ ਦਾ ਫੈਸਲਾ ਲਿਆ ਹੈ। ਦਿੱਲੀ ਦੀ ਗੱਲ ਕਰੀਏ ਤਾਂ ਇਥੇ ਵਿਆਹ ਵਿਚ 20 ਹੀ ਲੋਕਾਂ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਹੈ। ਇਕ ਰਿਪੋਰਟ ਮੁਤਾਬਕ ਦੇਸ਼ਭਰ ਵਿਚ ਜਨਵਰੀ ਤੋਂ ਲੈ ਕੇ ਮਾਰਚ ਤੱਕ ਲਗਭਗ 30 ਲੱਖ ਵਿਆਹ ਹੋਣੇ ਹਨ।

ਇਹ ਵੀ ਪੜ੍ਹੋ– ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ

ਕੋਵਿਡ ਨਿਯਮ ਦੀ ਪਾਲਣਾ ਕਰ ਕੇ ਇੰਝ ਬੁਲਾਓ 1200 ਲੋਕ
ਰਾਠੌਰ ਪਰਿਵਾਰ ਪਹਿਲਾਂ ਤਾਂ ਇਸ ਗੱਲ ਨਾਲ ਤਣਾਅ ਵਿਚ ਆ ਗਿਆ, ਪਰ ਬਾਅਦ ਵਿਚ ਪਰਿਵਾਰ ਦੇ ਮੈਂਬਰਾਂ ਨੇ 1200 ਲੋਕਾਂ ਨੂੰ ਬੁਲਾਉਣ ਦਾ ਤਰੀਕਾ ਕੱਢ ਹੀ ਲਿਆ। ਉਨ੍ਹਾਂ ਦੇ ਇਸ ਤਰੀਕੇ ਨਾਲ ਸਰਕਾਰੀ ਗਾਈਡਲਾਈਨ ਟੁੱਟਣ ਦਾ ਕੋਈ ਖਤਰਾ ਨਹੀਂ ਹੈ। ਜਾਣਕਾਰੀ ਮੁਤਾਬਕ, ਰਾਠੌਰ ਪਰਿਵਾਰ ਨੇ ਬੇਟੀ ਦੇ ਵਿਆਹ ਦੇ ਪ੍ਰੋਗਰਾਮ ਵਿਚ ਥੋੜ੍ਹਾ ਬਦਲਾਅ ਕੀਤਾ। ਵਿਆਹ ਲਈ ਗੋਪੀ ਗਾਰਡਨ ਬੁੱਕ ਕੀਤਾ ਗਿਆ ਹੈ। ਹੁਣ ਇਸ ਵਿਆਹ ਦੀਆਂ ਇਕ ਨਹੀਂ ਸਗੋਂ 4 ਰਿਸ਼ੈਪਸ਼ਨਾਂ ਹੋਣਗੀਆਂ। ਇਕ ਰਿਸ਼ੈਪਸ਼ਨ ਵਿਚ 250 ਮਹਿਮਾਨਾਂ ਨੂੰ ਸੱਦਾ ਦਿੱਤਾ ਜਾਵੇਗਾ। ਕੋਈ ਹਲਦੀ ਫੰਕਸ਼ਨ ਵਿਚ ਆਏਗਾ, ਤਾਂ ਕੋਈ ਲੇਡੀਜ਼ ਸੰਗੀਤ ਵਿਚ, ਕਈ ਮਹਿਮਾਨਾਂ ਦੀ ਜੈ ਮਾਲਾ ਵਿਚ ਬੁਲਾਇਆ ਜਾਏਗਾ। ਇਸ ਤਰ੍ਹਾਂ ਸਰਕਾਰ ਦੇ ਹੁਕਮ ਦੀ ਅਣਦੇਖੀ ਕੀਤੇ ਬਿਨਾਂ ਧੂਮਧਾਮ ਨਾਲ ਵਿਆਹ ਹੋ ਜਾਏਗਾ ਅਤੇ ਕੋਈ ਨਾਰਾਜ਼ ਵੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ– ਭਾਰਤੀ ਮੂਲ ਦੀ ਅਮਰੀਕੀ ਪ੍ਰੋਫੈਸਰ ਭ੍ਰਮਰ ਮੁਖਰਜੀ ਦਾ ਦਾਅਵਾ, ਭਾਰਤ 'ਚ ਆ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ

ਕੀ ਹਨ ਗਾਈਡਲਾਈਨਜ਼
- ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਬਾਲਗਾਂ ਨੂੰ ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣੇ ਲਾਜ਼ਮੀ ਹੋਣ।

- ਉਥੇ ਲਾੜਾ-ਲਾੜੀ ਤੋਂ ਲੈ ਕੇ ਸਾਰਿਆਂ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ।

- ਸਮਾਰੋਹ ਤੋਂ ਪਹਿਲਾਂ ਅਤੇ ਬਾਅਦ ਵਿਚ ਮੈਰਿਜ ਪੈਲੇਸ ਨੂੰ ਲਾਜ਼ਮੀ ਤੌਰ ’ਤੇ ਸੈਨੇਟਾਈਜ ਕੀਤਾ ਜਾਏਗਾ।

- ਗਾਈਡਲਾਈਨਸ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ।

- ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਦੀ ਵੀ ਪਾਲਣਾ ਕਰਨੀ ਹੋਵੇਗੀ

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ

ਦਿੱਲੀ ਦੇ ਲੋਕ ਕਰ ਰਹੇ ਹਨ ਯੂ. ਪੀ. ਦਾ ਰੁਖ਼
ਦਿੱਲੀ, ਮਹਾਰਾਸ਼ਟਰ, ਬਿਹਾਰ. ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਵਿਚ ਵਿਆਹ ’ਤੇ ਲਗਾਈਆਂ ਪਾਬੰਦੀਆਂ ਦਰਮਿਆਨ ਇਸ ਤਰੀਕੇ ਨਾਲ ਬਾਖੂਬੀ ਅਪਨਾਇਆ ਜਾ ਰਿਹਾ ਹੈ। ਲੋਕਾਂ ਨੇ ਵੀ ਆਪਣੇ ਮਹਿਮਾਨਾਂ ਨੂੰ ਵਿਆਹ ਵਿਚ ਬੁਲਾਉਣ ਦਾ ਇਹ ਅਨੋਖਾ ਜੁਗਾੜ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਦਿੱਲੀ ਦੇ ਪ੍ਰੀਤ ਵਿਹਾਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 23 ਜਨਵਰੀ ਨੂੰ ਹੈ ਬੈਂਕਵੇਟ ਹਾਲ ਵੀ ਬੁੱਕ ਕਰ ਲਿਆ ਸੀ। ਹੁਣ ਪਾਬੰਦੀਆਂ ਨੂੰ ਦੇਖਦੇ ਹੋਏ ਯੂ. ਪੀ. ਵਿਚ ਬੈਂਕਵੇਟ ਹਾਲ ਲੱਭ ਰਹੇ ਹਾਂ ਤਾਂ ਜੋ ਮਹਿਮਾਨ ਆਰਾਮ ਨਾਲ ਆ ਸਕਣ। ਹਾਲਾਂਕਿ ਕੁਝ ਅਜਿਹੇ ਲੋਕ ਹਨ ਜੋ ਧੂਮਧਾਮ ਨਾਲ ਵਿਆਹ ਕਰਨ ਦੇ ਚਾਹਵਾਨ ਹਨ, ਪਰ ਉਹ ਫਿਲਹਾਲ ਵਿਆਹ ਟਾਲ ਰਹੇ ਹਨ, ਹਾਲਾਤ ਠੀਕ ਹੋਣ ਤੋਂ ਬਾਅਦ ਹੀ ਵਿਆਹ ਦਾ ਵਿਚਾਰ ਕਰਨਗੇ।

ਇਹ ਵੀ ਪੜ੍ਹੋ– ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ

ਐੱਮ. ਪੀ. ਵਿਚ ਵਿਆਹ ’ਚ ਹੈ 250 ਲੋਕਾਂ ਨੂੰ ਇਜਾਜ਼ਤ
ਮੱਧ ਪ੍ਰਦੇਸ਼ ਸਰਕਾਰ ਨੇ ਵਿਆਹਾਂ ਵਿਚ ਭਾਵੇਂ ਹੀ 250 ਲੋਕਾਂ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਦੇਣ ’ਤੇ ਪਾਬੰਦੀ ਲਗਾ ਦਿੱਤੀ ਹੋਵੇ, ਪਰ ਲੋਕਾਂ ਨੇ ਇਸ ਤੋਂ ਜ਼ਿਆਦਾ ਮਹਿਮਾਨਾਂ ਨੂੰ ਬੁਲਾਉਣ ਦਾ ਤੋੜ ਕੱਢ ਲਿਆ ਹੈ। ਉਨ੍ਹਾਂ ਦੇ ਇਸ ਤੋੜ ਨਾਲ ਨਾ ਵਿਆਹ ਵਿਚ ਪ੍ਰੇਸ਼ਾਨੀ ਹੋਵੇਗੀ ਅਤੇ ਨਾ ਹੀ ਸਰਕਾਰ ਗਾਈਡਲਾਈਨ ਦੀ ਉਲੰਘਣਾ ਹੋਵੇਗੀ। ਲੋਕ ਵਿਆਹ ਵਿਚ 250 ਦੀ ਥਾਂ ਇਕ ਹਜ਼ਾਰ ਤੋਂ ਜ਼ਿਆਦਾ ਮਹਿਮਾਨਾਂ ਨੂੰ ਸੱਦ ਸਕਣਗੇ।

ਇਕ ਮੀਡੀਆ ਰਿਪੋਰਟ ਦੇ ਮੁਤਾਬਕ ਉਜੈਨ ਦੇ ਲਾਲ ਸਿੰਘ ਰਾਠੌਰ ਦੀ ਬੇਟੀ ਦਾ ਵਿਆਹ 21 ਜਨਵਰੀ ਨੂੰ ਹੈ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਅੇਤ 1200 ਕਾਰਡ ਵੀ ਵੰਡ ਚੁੱਕੇ ਸਨ। ਇਸ ਦਰਮਿਆਨ ਕੋਰੋਨਾ ਨੇ ਰਫਤਾਰ ਫੜ ਲਈ ਹੈ ਅਤੇ ਸਰਕਾਰ ਨੇ ਕਿਹਾ ਕਿ ਵਿਆਹਾਂ ਸਿਰਫ 250 ਲੋਕ ਹੀ ਸ਼ਾਮਲ ਹੋ ਸਕਣਗੇ।

ਇਹ ਵੀ ਪੜ੍ਹੋ– Corona Alert: ਕੇਂਦਰ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਦਿੱਤੀ ਇਹ ਸਲਾਹ


author

Rakesh

Content Editor

Related News