ਬਿਨਾਂ ਕਲਾਸ ਰੂਮ ਦੇ ਸਕੂਲ ਕਿਵੇਂ ਚਲਾਏ ਜਾ ਸਕਦੇ ਹਨ? ਦਿੱਲੀ ਹਾਈ ਕੋਰਟ ਨੇ ਪ੍ਰਗਟਾਈ ਹੈਰਾਨੀ

Thursday, Jul 17, 2025 - 06:49 PM (IST)

ਬਿਨਾਂ ਕਲਾਸ ਰੂਮ ਦੇ ਸਕੂਲ ਕਿਵੇਂ ਚਲਾਏ ਜਾ ਸਕਦੇ ਹਨ? ਦਿੱਲੀ ਹਾਈ ਕੋਰਟ ਨੇ ਪ੍ਰਗਟਾਈ ਹੈਰਾਨੀ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਾਈ ਕੋਰਟ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਬਿਨਾਂ ਜਮਾਤਾਂ ਦੇ ਅਤੇ ਸਿਰਫ਼ ਚਾਰਦੀਵਾਰੀ, ਪਖਾਨਿਆਂ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਨਾਲ ਕੋਈ ਸਕੂਲ ਕਿਵੇਂ ਚਲਾਇਆ ਜਾ ਸਕਦਾ ਹੈ? ਹਾਈ ਕੋਰਟ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਉਸ ਨੂੰ ਦੱਸਿਆ ਗਿਆ ਕਿ ਸਬੰਧਤ ਅਧਿਕਾਰੀਆਂ ਨੇ ਖਿਡ਼ਕੀ ਪਿੰਡ ’ਚ ਐੱਮ. ਸੀ. ਡੀ. ਵੱਲੋਂ ਚਲਾਏ ਜਾ ਰਹੇ ਇਕ ਪ੍ਰਾਇਮਰੀ ਸਕੂਲ ’ਚ ਜਮਾਤਾਂ ਨੂੰ ਛੱਡ ਕੇ ਕੁਝ ਥਾਵਾਂ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਸਕੂਲ ਦੀ ਕੰਧ ਸੂਫੀ ਸੰਤ ਯੂਸੁਫ ਕੱਤਲ ਦੇ ਮਕਬਰੇ ਨਾਲ ਮਿਲਦੀ ਹੈ।

ਇਹ ਵੀ ਪੜ੍ਹੋ - 5 ਸਕੂਲਾਂ 'ਚ 'ਬੰਬ'! ਵਿਦਿਆਰਥੀਆਂ ਨੂੰ ਕਰ 'ਤੀ ਛੁੱਟੀ

ਚੀਫ ਜਸਟਿਸ ਡੀ. ਕੇ. ਉਪਾਧਿਆਏ ਅਤੇ ਜਸਟਿਸ ਤੁਸ਼ਾਰ ਰਾਏ ਗਡੇਲਾ ਦੀ ਬੈਂਚ ਨੇ 2 ਜੁਲਾਈ ਦੇ ਹੁਕਮ ’ਚ ਕਿਹਾ, ‘‘ਜੇਕਰ ਸਕੂਲ ਚਲਾਉਣਾ ਹੈ ਤਾਂ ਉਸ ਨੂੰ ਉਨ੍ਹਾਂ ਸਹੂਲਤਾਂ ਤੋਂ ਇਲਾਵਾ ਕਲਾਸ ਰੂਮਜ਼ ਦੀ ਵੀ ਲੋੜ ਹੋਵੇਗੀ, ਜਿਨ੍ਹਾਂ ਦੀ ਮੁਰੰਮਤ ਜਾਂ ਨਵੀਨੀਕਰਨ ਦੀ ਆਗਿਆ ਸਮਰੱਥ ਅਧਿਕਾਰੀ ਨੇ 14 ਮਈ ਦੇ ਪੱਤਰ ਰਾਹੀਂ ਦਿੱਤੀ ਹੈ। ਬੈਂਚ ਨੇ ਕਿਹਾ, ‘‘ਇਹ ਸਮਝ ਤੋਂ ਪਰ੍ਹੇ ਹੈ ਕਿ ਕੋਈ ਸਕੂਲ ਬਿਨਾਂ ਕਲਾਸ ਰੂਮਜ਼ ਦੇ ਅਤੇ ਸਿਰਫ ਚਾਰਦੀਵਾਰੀ, ਪਖਾਨੇ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਨਾਲ ਕਿਵੇਂ ਚਲਾਇਆ ਸਕਦਾ ਹੈ।’’

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News