ਸਮੂਹਿਕ ਜਬਰ ਜ਼ਿਨਾਹ ਦੋਸ਼ੀਆਂ ਦੇ ਮਕਾਨਾਂ ''ਤੇ ਚੱਲਿਆ ਬੁਲਡੋਜ਼ਰ

Saturday, May 06, 2023 - 05:11 PM (IST)

ਸਮੂਹਿਕ ਜਬਰ ਜ਼ਿਨਾਹ ਦੋਸ਼ੀਆਂ ਦੇ ਮਕਾਨਾਂ ''ਤੇ ਚੱਲਿਆ ਬੁਲਡੋਜ਼ਰ

ਸਤਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਸਮੂਹਿਕ ਜਬਰ ਜ਼ਿਨਾਹ ਦੇ 2 ਦੋਸ਼ੀਆਂ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਬੁਲਡੋਜ਼ਰ ਚਲਾ ਕੇ ਸੁੱਟ ਦਿੱਤਾ ਗਿਆ। ਪੁਲਸ ਸੂਤਰਾਂ ਅਨੁਸਾਰ ਮੈਹਰ ਥਾਣਾ ਖੇਤਰ 'ਚ ਦੇਵੀ ਦਾ ਦਰਸ਼ਨ ਕਰ ਕੇ ਪੈਦਲ ਘਰ ਪਰਤ ਰਹੀ 28 ਸਾਲਾ ਔਰਤ ਬੀਤੇ ਸੋਮਵਾਰ ਨੂੰ ਸਮੂਹਿਕ ਜਬਰ ਜ਼ਿਨਾਹ ਦਾ ਸ਼ਿਕਾਰ ਹੋ ਗਈ ਸੀ।

ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 54 ਲੋਕਾਂ ਦੀ ਗਈ ਜਾਨ, ਵੱਡੀ ਗਿਣਤੀ 'ਚ ਸੁਰੱਖਿਆ ਫ਼ੋਰਸ ਤਾਇਨਾਤ

ਇਸ ਮਾਮਲੇ 'ਚ ਸ਼ਨੀਵਾਰ ਨੂੰ ਮੈਹਰ ਦੇ ਸਬ ਡਿਵੀਜਨਲ ਮਾਲੀਆ ਨੇ ਪੁਲਸ ਅਧਿਕਾਰੀ ਦੀ ਮੌਜੂਦਗੀ 'ਚ ਅਪਰਾਧੀ ਆਨੰਦਰਾਮ ਤਿਵਾੜੀ ਅਤੇ ਰਾਜਾ ਬਾਬੂ ਦੇ ਗੈਰ-ਕਾਨੂੰਨੀ ਰੂਪ ਨਾਲ ਬਣ ਰਹੇ ਮਕਾਨ ਦੇ ਕੁਝ ਹਿੱਸੇ ਢਾਹ ਦਿੱਤੇ ਗਏ।

ਨੋਟ ; ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News