ਮਹਾਰਾਸ਼ਟਰ ''ਚ ਸੋਮਵਾਰ ਤੋਂ ਖੁੱਲ੍ਹ ਜਾਣਗੇ ਹੋਟਲ ਅਤੇ ਬਾਰ, ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

10/03/2020 9:56:33 PM

ਨਵੀਂ ਦਿੱਲੀ - ਮਹਾਰਾਸ਼ਟਰ ਦੀ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਵਿਕਾਸ ਅਘਾਡੀ ਸਰਕਾਰ ਨੇ ਪ੍ਰਦੇਸ਼ 'ਚ ਹੋਟਲ, ਫੂਡ ਕੋਰਟ, ਰੈਸਟੋਰੈਂਟ ਅਤੇ ਬਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। 5 ਅਕਤੂਬਰ ਤੋਂ 50 ਫ਼ੀਸਦੀ ਸਮਰੱਥਾ ਨਾਲ ਹੋਟਲ, ਰੈਸਟੋਰੈਂਟ ਅਤੇ ਬਾਰ ਖੋਲ੍ਹੇ ਜਾ ਸਕਦੇ ਹਨ। ਇਸ ਦੇ ਲਈ ਸਰਕਾਰ ਨੇ ਅੱਜ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰੈਸਟੋਰੈਂਟ-ਬਾਰ 'ਚ ਗੇਟ 'ਤੇ ਸਕ੍ਰੀਨਿੰਗ ਤੋਂ ਇਲਾਵਾ ਇਨ੍ਹਾਂ ਗੱਲਾਂ ਨੂੰ ਪਾਲਣ ਕਰਣਾ ਹੋਵੇਗਾ।

ਗਾਈਡਲਾਈਨਸ ਮੁਤਾਬਕ, ਹੋਟਲ, ਰੈਸਟੋਰੈਂਟ-ਬਾਰ ਦੇ ਐਂਟਰੀ ਗੇਟ 'ਤੇ ਹੀ ਗਾਹਕਾਂ ਦੀ ਸਕ੍ਰੀਨਿੰਗ ਕਰਨੀ ਹੋਵੇਗੀ। ਜੇਕਰ ਕਿਸੇ ਨੂੰ ਬੁਖਾਰ ਹੋਵੇਗਾ ਜਾਂ ਦੂਜਾ ਕੋਈ ਕੋਰੋਨਾ ਦਾ ਲੱਛਣ ਹੋਵੇਗਾ ਤਾਂ ਉਸ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ। ਬਾਹਰੋਂ ਆਉਂਦੇ ਹੋਏ ਅਤੇ ਟੇਬਲ ਤੱਕ ਪੁੱਜਣ ਦੌਰਾਨ ਗਾਹਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਿਰਫ ਭੋਜਨ ਦੇ ਸਮੇਂ ਹੀ ਮਾਸਕ ਹਟਾਉਣ ਦੀ ਛੋਟ ਹੋਵੇਗੀ। ਬਿੱਲ ਭੁਗਤਾਨ ਲਈ ਡਿਜੀਟਲ ਤਰੀਕੇ ਦਾ ਇਸਤੇਮਾਲ ਕਰਨਾ ਹੋਵੇਗਾ। ਰੇਸਤਰਾਂ 'ਚ ਪ੍ਰਵੇਸ਼ ਅਤੇ ਨਿਕਾਸ ਲਈ ਵੱਖ-ਵੱਖ ਵਿਵਸਥਾ ਕਰਨੀ ਹੋਵੇਗੀ ਅਤੇ ਪੂਰੇ ਕੰਪਲੈਕਸ 'ਚ ਸੀ.ਸੀ.ਟੀ.ਵੀ. ਚਾਲੂ ਹਾਲਤ 'ਚ ਹੋਣੇ ਚਾਹੀਦੇ ਹਨ। ਟਾਇਲਟ ਅਤੇ ਹੱਥ ਧੋਣ ਵਾਲੇ ਸਥਾਨਾਂ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰੈਸਟੋਰੈਂਟ ਦੇ ਮੈਨਿਊ 'ਚ ਸਲਾਦ ਵਰਗੇ ਕੱਚੇ ਅਤੇ ਠੰਡੇ ਖਾਦ ਪਦਾਰਥਾਂ ਦੀ ਥਾਂ ਪੱਕੇ ਹੋਏ ਭੋਜਨ ਨੂੰ ਹੀ ਸ਼ਾਮਲ ਕਰਨਾ ਹੋਵੇਗਾ।


Inder Prajapati

Content Editor

Related News