ਹੋਟਲ ''ਚ ਸੈਕਸ ਰੈਕੇਟ ਦਾ ਪਰਦਾਫਾਸ਼, 12 ਲੜਕੀਆਂ ਅਤੇ 11 ਲੜਕੇ ਗ੍ਰਿਫਤਾਰ

Saturday, Mar 20, 2021 - 08:45 PM (IST)

ਹੋਟਲ ''ਚ ਸੈਕਸ ਰੈਕੇਟ ਦਾ ਪਰਦਾਫਾਸ਼, 12 ਲੜਕੀਆਂ ਅਤੇ 11 ਲੜਕੇ ਗ੍ਰਿਫਤਾਰ

ਨਵੀਂ ਦਿੱਲੀ - ਦਿੱਲੀ ਨਾਲ ਲੱਗਦੇ ਨੋਇਡਾ ਵਿੱਚ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਮਾਮਲਾ ਗੌਤਮਬੁੱਧ ਨਗਰ ਜ਼ਿਲ੍ਹੇ ਦਾ ਹੈ। ਇੱਥੇ ਇੱਕ ਹੋਟਲ ਵਿੱਚ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਨੋਇਡਾ ਪੁਲਸ ਨੇ ਸ਼ਨੀਵਾਰ ਨੂੰ ਹੋਟਲ 'ਤੇ ਛਾਪੇਮਾਰੀ ਕੀਤੀ। ਮੌਕੇ ਤੋਂ ਪੁਲਸ ਨੇ ਦਰਜਭਰ ਲੜਕੇ-ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਇੱਥੋਂ ਕੁੱਝ ਇਤਰਾਜ਼ਯੋਗ ਨਸ਼ੀਲੇ ਪਦਾਰਥ ਅਤੇ ਸਮੱਗਰੀ ਵੀ ਮਿਲੀ ਹੈ।

ਪੁਲਸ ਮੁਤਾਬਕ, ਸੈਕਸ ਰੈਕੇਟ ਦਾ ਇਹ ਧੰਧਾ ਚੀਤੀ ਪਿੰਡ ਦੇ ਕੋਲ ਕ੍ਰਾਉਨ ਪਲਾਜਾ ਹੋਟਲ ਵਿੱਚ ਚੱਲ ਰਿਹਾ ਸੀ। ਮਾਮਲਾ ਗ੍ਰੇਟਰ ਨੋਇਡਾ ਦੇ ਦਨਕੌਰ ਥਾਣਾ ਖੇਤਰ ਦਾ ਹੈ। ਪੁਲਸ ਨੂੰ ਜਦੋਂ ਪਤਾ ਲੱਗਾ ਕਿ ਨੋਇਡਾ ਵਿੱਚ ਹੋਟਲ ਦੀ ਆੜ ਵਿੱਚ ਸੈਕਸ ਰੈਕੇਟ ਚਲਾਇਆ ਜਾ ਰਿਹਾ ਹੈ, ਤਾਂ ਛਾਪੇਮਾਰੀ ਕੀਤੀ ਗਈ। ਪੁਲਸ ਨੂੰ ਇੱਥੋਂ ਇਤਰਾਜ਼ਯੋਗ ਹਾਲਤ ਵਿੱਚ ਲੜਕੇ ਅਤੇ ਲੜਕੀਆਂ ਮਿਲੀਆਂ। 

ਕਰੀਬ ਦੋ ਦਰਜਨ ਲੋਕ ਗ੍ਰਿਫਤਾਰ
ਇਸ ਪੂਰੀ ਕਾਰਵਾਈ ਵਿੱਚ ਪੁਲਸ ਨੇ ਹੋਟਲ ਤੋਂ ਕਰੀਬ ਦੋ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੁਲਸ ਨੇ 12 ਲੜਕੀਆਂ ਨੂੰ ਫੜਿਆ ਹੈ। ਨਾਲ ਹੀ 10 ਲੜਕੇ ਵੀ ਗ੍ਰਿਫਤਾਰ ਕੀਤੇ ਗਏ ਹਨ। ਕ੍ਰਾਉਨ ਪਲਾਜਾ ਹੋਟਲ ਦੇ ਮੈਨੇਜਰ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕੁਲ ਮਿਲਾ ਕੇ ਇਸ ਮਾਮਲੇ ਵਿੱਚ 23 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ।


author

Inder Prajapati

Content Editor

Related News