ਮਹਿਲਾ ਹੈੱਡ ਕਾਂਸਟੇਬਲ ਦੀ ਭੇਤਭਰੇ ਹਾਲਾਤ ''ਚ ਮੌਤ ! ਗਾਜ਼ੀਆਬਾਦ ਦੇ ਹੋਟਲ ''ਚੋਂ ਮਿਲੀ ਲਾਸ਼

Tuesday, Aug 18, 2026 - 04:46 PM (IST)

ਮਹਿਲਾ ਹੈੱਡ ਕਾਂਸਟੇਬਲ ਦੀ ਭੇਤਭਰੇ ਹਾਲਾਤ ''ਚ ਮੌਤ ! ਗਾਜ਼ੀਆਬਾਦ ਦੇ ਹੋਟਲ ''ਚੋਂ ਮਿਲੀ ਲਾਸ਼

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸਾਹਿਬਾਬਾਦ ਖੇਤਰ 'ਚ ਸਥਿਤ ਇੱਕ ਹੋਟਲ ਦੇ ਕਮਰੇ ਵਿੱਚੋਂ ਦਿੱਲੀ ਪੁਲਸ ਦੀ ਇੱਕ ਮਹਿਲਾ ਹੈੱਡ ਕਾਂਸਟੇਬਲ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕਾ ਦੀ ਪਛਾਣ 30 ਸਾਲਾ ਆਦਿਤੀ ਵਜੋਂ ਹੋਈ ਹੈ, ਜੋ ਮਸੂਰੀ ਖੇਤਰ ਦੀ ਰਹਿਣ ਵਾਲੀ ਸੀ। ਉਹ ਦਿੱਲੀ ਪੁਲਸ ਦੇ ਉਸਮਾਨਪੁਰ ਥਾਣੇ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਸੀ।

ਆਦਿਤੀ 15 ਅਗਸਤ ਦੀ ਰਾਤ ਨੂੰ ਸਾਹਿਬਾਬਾਦ ਥਾਣਾ ਖੇਤਰ ਦੇ ਰਾਜੇਂਦਰ ਨਗਰ ਸੈਕਟਰ-5 ਸਥਿਤ ਇੱਕ ਹੋਟਲ 'ਚ ਰੁਕੀ ਸੀ। ਅਗਲੇ ਦਿਨ ਜਦੋਂ ਕਾਫ਼ੀ ਦੇਰ ਤੱਕ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਹੋਟਲ ਸਟਾਫ਼ ਨੇ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ 'ਤੇ ਹੋਟਲ ਕਰਮਚਾਰੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਦੂਜੀ ਚਾਬੀ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਫਾਹੇ ਨਾਲ ਲਟਕਦੀ ਆਦਿਤੀ ਦੀ ਲਾਸ਼ ਦੇਖ ਹਰ ਕੋਈ ਦੰਗ ਰਹਿ ਗਿਆ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ ! ਹਾਲੀਵੁੱਡ 'ਚ ਛਾਈ ਸੋਗ ਦੀ ਲਹਿਰ

ACP ਅਮਿਤ ਸਕਸੈਨਾ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਖ਼ੁਦਕੁਸ਼ੀ ਦੀ ਪੁਸ਼ਟੀ ਹੋਈ ਹੈ। ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਫਿਲਹਾਲ ਪੁਲਸ ਹੋਟਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਘਟਨਾ ਨਾਲ ਜੁੜੇ ਤੱਥਾਂ ਦਾ ਪਤਾ ਲਗਾਇਆ ਜਾ ਸਕੇ। ਪੁਲਸ ਅਧਿਕਾਰੀ ਅਨੁਸਾਰ ਜੇਕਰ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਂਦੀ ਹੈ, ਤਾਂ ਉਸ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਰਾਮ ਮੰਦਰ ਚੜ੍ਹਾਵਾ ਮਾਮਲੇ 'ਚ ਵੱਡੀ ਅਪਡੇਟ ! SIT ਨੇ ਚੰਪਤ ਰਾਏ ਤੇ ਅਨਿਲ ਮਿਸ਼ਰਾ ਨੂੰ ਦਿੱਤੀ ਕਲੀਨ ਚਿੱਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News