ਇਸ ਹੋਟਲ ''ਚ ਸਿਰਫ਼ ਮਰਨ ਆਉਂਦੇ ਹਨ ਲੋਕ, ਇੱਥੇ Check In ਤੋਂ ਬਾਅਦ ਨਹੀਂ ਹੁੰਦਾ ਕਦੇ Check Out
Wednesday, Feb 05, 2025 - 12:34 PM (IST)
ਨੈਸ਼ਨਲ ਡੈਸਕ- ਤੁਸੀਂ ਕਿਸੇ ਹੋਟਲ 'ਚ ਜਾਂਦੇ ਹੋ ਤਾਂ ਉੱਥੇ ਇਕ ਜਾਂ 2 ਦਿਨ ਰੁਕਦੇ ਹੋ ਅਤੇ ਵਾਪਸ ਆਪਣੇ ਘਰ ਆ ਜਾਂਦੇ ਹਨ ਪਰ ਇਕ ਅਜਿਹਾ ਹੋਟਲ ਹੈ, ਜਿੱਥੇ ਲੋਕ ਚੈੱਕ ਇਨ ਕਰਦੇ ਹਨ ਪਰ ਚੈੱਕ ਆਊਟ ਨਹੀਂ। ਚਲੋ ਅੱਜ ਤੁਹਾਨੂੰ ਦੱਸਦੇ ਹਾਂ ਮੌਤ ਦੇ ਇਸ ਹੋਟਲ ਬਾਰੇ। ਬਹੁਤ ਸਾਰੇ ਲੋਕ ਅੰਤਿਮ ਸਮੇਂ 'ਚ ਵਾਰਾਣਸੀ ਦੇ ਕਿਨਾਰੇ ਮੋਕਸ਼ ਪ੍ਰਾਪਤੀ ਲਈ ਜਾਂਦੇ ਹਨ। ਮੰਨਿਆ ਜਾਂਦਾ ਹੈ ਜਿਹੜੇ ਲੋਕਾਂ ਦੀ ਮੌਤ ਵਾਰਾਣਸੀ 'ਚ ਹੁੰਦੀ ਹੈ, ਉਨ੍ਹਾਂ ਨੂੰ ਤੁਰੰਤ ਮੁਕਤੀ ਮਿਲਦੀ ਹੈ ਅਤੇ ਉਹ ਭਗਵਾਨ ਵਿਸ਼ਣੂ ਦੇ ਨਿਵਾਸ ਸਥਾਨ ਬੈਕੁੰਠ ਜਾਂਦੇ ਹਨ। ਬਹੁਤ ਸਾਰੇ ਲੋਕ ਮੌਤ ਤੋਂ ਬਾਅਦ ਆਖ਼ਰੀ ਇੱਛਾ ਵਜੋਂ ਬਨਾਰਸ 'ਚ ਹੀ ਭਸਮ ਹੋਣ ਦੀ ਇੱਛਾ ਜਤਾਉਂਦੇ ਹਨ। ਅਜਿਹੀਆਂ ਇੱਛਾਵਾਂ ਪੂਰੀਆਂ ਕਰਨ ਲਈ ਹੁਣ ਉੱਥੇ ਇਕ ਹੋਟਲ ਖੋਲ੍ਹ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬਿੰਦੀ ਨੂੰ ਲੈ ਕੇ ਹੋਇਆ ਵੱਡਾ ਵਿਵਾਦ, ਥਾਣੇ ਪਹੁੰਚੀ ਪਤਨੀ; ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਇਨ੍ਹਾਂ ਹੋਟਲਾਂ 'ਚ ਉਹ ਲੋਕ ਆ ਕੇ ਰੁਕਦੇ ਹਨ, ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਜਾਂ ਜਿਹੜੇ ਬਹੁਤ ਬੀਮਾਰ ਹੁੰਦੇ ਹਨ। ਲੋਕਾਂ ਦੀ ਮਾਨਤਾ ਹੈ ਕਿ ਵਾਰਾਣਸੀ 'ਚ ਗੰਗਾ ਕਿਨਾਰੇ ਮਰਨ ਨਾਲ ਉਨ੍ਹਾਂ ਨੂੰ ਸਿੱਧੇ ਸਵਾਰਗ ਦੀ ਪ੍ਰਾਪਤੀ ਹੋਵੇਗੀ। ਇਹ ਲੋਕ 'ਮੌਤ' ਦੇ ਹੋਟਲ 'ਚ ਸਿਰਫ਼ 20 ਰੁਪਏ ਹਰ ਦਿਨ ਦੇ ਹਿਸਾਬ ਨਾਲ ਰੁਕਦੇ ਹਨ। ਕਈ ਲੋਕ ਤਾਂ 2-2 ਮਹੀਨੇ ਤੱਕ ਆਪਣੀ ਮੌਤ ਦਾ ਇੰਤਜ਼ਾਰ 'ਚ ਇੱਥੇ ਰਹਿੰਦੀ ਹੈ। ਪਿਛਲੇ ਕੁਝਸਮੇਂ ਤੋਂ ਇਲਾਕੇ 'ਚ ਮੌਤ ਦੇ ਇਨ੍ਹਾਂ ਹੋਟਲਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਜੋ ਲੋਕ ਇਨ੍ਹਾਂ ਗੱਲਾਂ ਤੋਂ ਅਨਜਾਣ ਸਨ, ਉਹ ਇਹ ਖ਼ਬਰ ਸੁਣ ਹੈਰਾਨ ਰਹਿ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8