ਗਰਮੀ ਦਾ ਕਹਿਰ, ਬਾਜ਼ਾਰ ਗਈ ਇਕ ਮਹਿਲਾ ਨੇ ਤੋੜਿਆ ਦਮ

06/06/2019 9:07:11 PM

ਦਮੋਹ : ਗਰਮੀ ਦੇ ਕਹਿਰ ਨੇ ਲਗਾਤਾਰ ਦਮੋਹ 'ਚ ਲੋਕਾ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਲਗਾਤਾਰ 47 ਪਾਰ ਚੱਲ ਰਹੇ ਪਾਰੇ ਨੇ ਹੁਣ ਜਾਨ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਵੀਰਵਾਰ ਨੂੰ ਇਕ ਮਹਿਲਾ ਦੀ ਮੌਤ ਤੇਜ਼ ਗਰਮੀ ਕਾਰਨ ਹੋ ਗਈ। ਹਾਲਾਂਕਿ ਮੌਤ ਦਾ ਸਪੱਸ਼ਟ ਕਾਰਨ ਜਾਨਣ ਲਈ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। 

ਮਾਮਲੇ 'ਚ ਦੱਸਿਆ ਗਿਆ ਹੈ ਕਿ ਬਨਵਾਰ ਪਿੰਡ ਨਿਵਾਸੀ ਮਹਿਲਾ ਕੁਸੁਮ ਰੋਜ਼ ਦੀ ਤਰ੍ਹਾਂ ਮਨਿਆਰੀ ਦਾ ਸਮਾਨ ਵੇਚਣ ਲਈ ਦੂਜੇ ਪਿੰਡ ਬਾਜ਼ਾਰ ਗਈ ਸੀ। ਤੇਜ਼ ਧੁੱਪ 'ਚ ਸਿਰ'ਤੇ ਟੋਕਰੀ ਰੱਖ ਕੇ ਗਈ ਮਹਿਲਾ ਅਚਾਨਕ ਬੇਹੋਸ਼ ਹੋ ਗਈ, ਜਿਸ ਦੀ ਜਾਣਕਾਰੀ ਹਰਦੁਆ ਪਿੰਡ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਤਕ ਪਹੁੰਚਾਈ ਗਈ। ਇਸ ਤੋਂ ਬਾਅਦ ਮਹਿਲਾ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਗ੍ਰਾਮੀਣਾਂ ਮੁਤਾਬਕ ਤੇਜ਼ ਗਰਮੀ ਦੇ ਚੱਲਦੇ ਅਚਾਨਕ ਮਹਿਲਾ ਬੇਹੋਸ਼ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਮੌਤ ਲੂ ਲੱਗਣ ਨਾਲ ਹੋਈ ਹੈ, ਜੋ ਕਿ ਤੇਜ਼ ਗਰਮੀ ਕਾਰਨ ਸੰਭਵ ਹੈ।


 


Related News