ਹਸਪਤਾਲ ''ਚ ਲਾਈਨ ''ਚ ਖੜ੍ਹੇ ਪਿਤਾ ਦੀ ਗੋਦ ''ਚ ਹੀ 5 ਸਾਲਾ ਬੇਟੀ ਨੇ ਤੋੜਿਆ ਦਮ

11/06/2019 10:38:37 AM

ਨੋਇਡਾ— ਸੈਕਟਰ 30 ਦੇ ਜ਼ਿਲਾ ਹਸਪਤਾਲ 'ਚ 5 ਸਾਲ ਦੀ ਬੱਚੀ ਨੇ ਇਲਾਜ ਨਹੀਂ ਮਿਲਣ 'ਤੇ ਦਮ ਤੋੜ ਦਿੱਤਾ। ਦੋਸ਼ ਹੈ ਕਿ ਬੱਚੀ ਦਾ ਪਿਤਾ ਗੋਦ 'ਚ ਲੈ ਕੇ ਇਕ ਡਾਕਟਰ ਤੋਂ ਦੂਜੇ ਡਾਕਟਰ ਕੋਲ ਦੌੜਦਾ ਰਿਹਾ। ਐਮਰਜੈਂਸੀ ਤੋਂ ਉਸ ਨੂੰ ਓ.ਪੀ.ਡੀ. 'ਚ ਭੇਜ ਦਿੱਤਾ ਗਿਆ। ਓ.ਪੀ.ਡੀ. 'ਚ ਡਾਕਟਰ ਨੇ ਸ਼ੁਰੂਆਤੀ ਇਲਾਜ ਤੋਂ ਪਹਿਲਾਂ ਐਕਸਰੇਅ ਕਰਵਾਉਣ ਭੇਜ ਦਿੱਤਾ। ਲੰਬੀ ਲਾਈਨ ਨਾਲ ਜੂਝਦੇ ਹੋਏ ਕਿਸੇ ਤਰ੍ਹਾਂ ਰਿਪੋਰਟ ਲੈ ਕੇ ਬੱਚੀ ਦਾ ਪਿਤਾ ਪੁੱਜਿਆ ਤਾਂ ਫਿਰ ਲਾਈਨ 'ਚ ਲੱਗਣਾ ਪਿਆ। ਇਨ੍ਹਾਂ ਸਾਰਿਆਂ 'ਚ ਬਿਨਾਂ ਇਲਾਜ ਦੇ ਕਰੀਬ 3 ਘੰਟੇ ਬੀਤ ਗਏ। ਜਦੋਂ ਵਾਰੀ ਆਈ ਤਾਂ ਡਾਕਟਰ ਆਪਣੇ ਚੈਂਬਰ 'ਚ ਚੱਲੇ ਗਏ। ਇੰਤਜ਼ਾਰ ਲੰਬਾ ਹੋਇਆ ਅਤੇ ਪਿਤਾ ਦੀ ਗੋਦ 'ਚ ਹੀ ਬੱਚੀ ਨੇ ਦਮ ਤੋੜ ਦਿੱਤਾ। ਪੀੜਤ ਪੱਖ ਦੇ ਹੰਗਾਮੇ ਦੀ ਸੂਚਨਾ 'ਤੇ ਪੁੱਜੀ ਪੁਲਸ ਨੇ ਹਾਲਾਤ ਸ਼ਾਂਤ ਕਰਵਾਇਆ।

ਲੰਬੀ ਲਾਈਨ 'ਚ ਲੱਗੇ ਪਿਤਾ ਦੀ ਗੋਦ 'ਚ ਬੱਚੀ ਨੇ ਤੋੜਿਆ ਦਮ
ਸੈਕਟਰ 49 ਬਰੌਲਾ ਵਾਸੀ ਵਿਨੀਤ ਵਾਲਮੀਕਿ ਨੋਇਡਾ ਅਥਾਰਟੀ 'ਚ ਸਫਾਈ ਕਰਮਚਾਰੀ ਹੈ। ਬੁਖਾਰ ਅਤੇ ਸਰਦੀ ਦੀ ਪਰੇਸ਼ਾਨੀ ਤੋਂ ਪਰੇਸ਼ਾਨ ਆਪਣੀ 5 ਸਾਲ ਦੀ ਬੱਚੀ ਨੂੰ ਲੈ ਕੇ ਮੰਗਲਵਾਰ ਸਵੇਰੇ ਹਸਪਤਾਲ ਪੁੱਜਿਆ ਸੀ। ਇੱਥੇ ਸਵੇਰੇ 8 ਵਜੇ ਓ.ਪੀ.ਡੀ. 'ਚ 151 ਕਮਰੇ 'ਚ ਡਾਕਟਰ ਨੂੰ ਦਿਖਾਇਆ। ਵਿਨੀਤ ਨੇ ਦੱਸਿਆ ਕਿ ਡਾਕਟਰ ਨੇ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਐਕਸਰੇਅ ਕਰਵਾਉਣ ਭੇਜ ਦਿੱਤਾ। ਉੱਥੇ ਵੀ ਲੰਬੀ ਲਾਈਨ ਲੱਗੀ ਸੀ। ਕਿਸੇ ਤਰ੍ਹਾਂ ਐਕਸਰੇਅ ਰਿਪੋਰਟ ਲੈ ਕੇ ਡਾਕਟਰ ਕੋਲ ਮੁੜ ਪੁੱਜੇ। 2 ਘੰਟੇ ਲਾਈਨ 'ਚ ਲੱਗਣ ਅਤੇ ਇੰਤਜ਼ਾਰ ਤੋਂ ਬਾਅਦ ਡਾਕਟਰ ਆਪਣੇ ਚੈਂਬਰ 'ਚ ਨਹੀਂ ਮਿਲੇ ਤਾਂ ਐਮਰਜੈਂਸੀ 'ਚ ਲੈ ਗਏ। ਉੱਥੇ ਲਾਈਨ 'ਚ ਲੱਗੇ ਸਨ, ਉਦੋਂ ਬੱਚੀ ਨੇ ਦਮ ਤੋੜ ਦਿੱਤਾ।

ਬੱਚੀ ਨੂੰ ਸਮੇਂ 'ਤੇ ਇਲਾਜ ਮਿਲਦਾ ਤਾਂ ਬਚ ਸਕਦੀ ਸੀ ਜਾਨ
ਡਾਕਟਰ ਨੇ ਐਕਸਰੇਅ ਰਿਪੋਰਟ ਦੇ ਆਧਾਰ 'ਤੇ ਬੱਚੀ ਦੇ ਫੇਫੜੇ 'ਚ ਖਰਾਬੀ ਨੂੰ ਮੌਤ ਦਾ ਕਾਰਨ ਦੱਸਿਆ। ਜ਼ਿਲਾ ਹਸਪਤਾਲ 'ਚ ਐਮਰਜੈਂਸੀ 'ਚ ਓ.ਪੀ.ਡੀ. ਦੇ ਸਮੇਂ ਡਾਕਟਰ ਗੰਭੀਰ ਹਾਲਤ 'ਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਨਹੀਂ ਦੇਖਦੇ। ਉਨ੍ਹਾਂ ਨੂੰ ਓ.ਪੀ.ਡੀ. 'ਚ ਡਾਕਟਰ ਨੂੰ ਦਿਖਾਉਣ ਲਈ ਭੇਜ ਦਿੱਤਾ ਜਾਂਦਾ ਹੈ। ਸਵੇਰ ਤੋਂ ਦੁਪਹਿਰ ਤੱਕ ਰੋਜ਼ਾਨਾ ਐਮਰਜੈਂਸੀ 'ਚ ਅਜਿਹੇ ਹੀ ਹਾਲਾਤ ਰਹਿੰਦੇ ਹਨ। ਬੱਚੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜੇਕਰ ਐਮਰਜੈਂਸੀ 'ਚ ਬੱਚੀ ਨੂੰ ਸਮੇਂ 'ਤੇ ਇਲਾਜ ਮਿਲਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ।


DIsha

Content Editor

Related News