ਪਤਨੀ ਦਾ ਇਲਾਜ ਕਰਵਾਉਣ ਹਸਪਤਾਲ ਆਏ ਨੌਜਵਾਨ ਨੇ ਡਾਕਟਰ ''ਤੇ ਹੀ ਕਰ''ਤਾ ਹਮਲਾ, ਗ੍ਰਿਫਤਾਰ
Saturday, Sep 06, 2025 - 03:21 PM (IST)

ਨੈਸ਼ਨਲ ਡੈਸਕ- ਉੱਤਰੀ ਕੇਰਲ ਦੇ ਇਕ ਹਸਪਤਾਲ ’ਚ ਇਕ ਡਾਕਟਰ ਤੇ ਦੋ ਸਟਾਫ਼ ਮੈਂਬਰਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੋਪਾਕੁਮਾਰ (43) ਵਜੋਂ ਹੋਈ ਹੈ, ਜੋ ਅੰਬਾਲਾਪਾਰਾ ਦਾ ਰਹਿਣ ਵਾਲਾ ਹੈ।
ਪੁਲਸ ਅਨੁਸਾਰ ਗੋਪਾਕੁਮਾਰ ਆਪਣੀ ਪਤਨੀ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਆਇਆ ਸੀ। ਜਦੋਂ ਇਕ ਡਾਕਟਰ ਨੇ ਉਸ ਨੂੰ ਸੱਟ ਲੱਗਣ ਦਾ ਕਾਰਨ ਪੁੱਛਿਆ ਤਾਂ ਗੋਪਾਕੁਮਾਰ ਕਥਿਤ ਤੌਰ ’ਤੇ ਗੁੱਸੇ ’ਚ ਆ ਗਿਆ ਤੇ ਉਸ ਨੇ ਡਾਕਟਰ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਭਾਰਤ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ GST 2.0, ਵਪਾਰੀਆਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕਿਸੇ ਨੂੰ ਹੋਵੇਗਾ ਲਾਭ
ਜਦੋਂ ਸੁਰੱਖਿਆ ਮੁਸਾਜ਼ਮ ਤੇ ਰਿਸੈਪਸ਼ਨਿਸਟ ਡਾਕਟਰ ਨੂੰ ਬਚਾਉਣ ਲਈ ਆਏ ਤਾਂ ਗੋਪਾਕੁਮਾਰ ਨੇ ਕਥਿਤ ਤੌਰ ’ਤੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਪੁਲਸ ਨੇ ਕਿਹਾ ਕਿ ਗੋਪਾਕੁਮਾਰ ਨੂੰ ਸ਼ੁੱਕਰਵਾਰ ਸਵੇਰੇ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਅੰਮ੍ਰਿਤਸਰ 'ਚ ਮੰਦਿਰ 'ਤੇ ਗ੍ਰਨੇਡ ਹਮਲੇ ਦੇ ਮਾਮਲੇ 'ਚ NIA ਨੇ ਚੁੱਕ ਲਿਆ Wanted ਅੱਤਵਾਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e