ਹਸਪਤਾਲ ''ਚ ਦਾਖਲ ਸ਼ਰਦ ਪਵਾਰ, ਛਾਤੀ ’ਚ ਦਰਦ ਹੋਣ ਦੀ ਮਿਲੀ ਸ਼ਿਕਾਇਤ

Tuesday, Nov 03, 2026 - 08:33 AM (IST)

ਹਸਪਤਾਲ ''ਚ ਦਾਖਲ ਸ਼ਰਦ ਪਵਾਰ, ਛਾਤੀ ’ਚ ਦਰਦ ਹੋਣ ਦੀ ਮਿਲੀ ਸ਼ਿਕਾਇਤ

ਮੁੰਬਈ (ਏਜੰਸੀ) - ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੂੰ ਸੋਮਵਾਰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੁਣੇ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਸੁਪ੍ਰਿਆ ਸੁਲੇ, ਜੋ ਬਾਰਾਮਤੀ ਤੋਂ ਲੋਕ ਸਭਾ ਦੀ ਮੈਂਬਰ ਹੈ, ਨੇ ਸੋਸ਼ਲ ਮੀਡੀਆ ਪਲੇਟਫਾਰਮ ‘'ਐਕਸ’ ’ਤੇ ਇਕ ਪੋਸਟ ’ਚ ਦਿੱਤੀ। ਇਸ ਸਬੰਧ ਵਿਚ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼ਰਦ ਪਵਾਰ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸਾਰੇ ਸਿਹਤ ਮਾਪਦੰਡ ਸਥਿਰ ਹਨ। ਡਾ. ਪਰਵੇਜ਼ ਕੇ. ਗ੍ਰਾਂਟ ਨੇ ਕਿਹਾ ਕਿ ਪਵਾਰ ਦੀ ਹਾਲਤ ’ਚ ਸੁਧਾਰ ਹੋਣ ਦੀ ਉਮੀਦ ਹੈ ਪਰ ਅਜੇ ਉਨ੍ਹਾਂ ਨੂੰ ਸਾਵਧਾਨੀ ਵਜੋਂ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News