ਭਾਰਤ ''ਚ ਬਾਗਬਾਨੀ ਫਸਲਾਂ ਦਾ ਉਤਪਾਦਨ 2024-25 ''ਚ 3.7 ਫੀਸਦੀ ਵਧਿਆ !

Thursday, Jun 26, 2025 - 04:06 PM (IST)

ਭਾਰਤ ''ਚ ਬਾਗਬਾਨੀ ਫਸਲਾਂ ਦਾ ਉਤਪਾਦਨ 2024-25 ''ਚ 3.7 ਫੀਸਦੀ ਵਧਿਆ !

ਨੈਸ਼ਨਲ ਡੈਸਕ : ਭਾਰਤ 'ਚ ਬਾਗਬਾਨੀ ਫਸਲਾਂ ਦੀ ਪੈਦਾਵਾਰ 2024-25 ਦੇ ਫਸਲ ਸਾਲ ਦੌਰਾਨ 3.66 ਫੀਸਦੀ ਵੱਧ ਕੇ 367.72 ਮਿਲੀਅਨ ਟਨ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਦੂਜੇ ਅਡਵਾਂਸ ਅਨੁਮਾਨਾਂ 'ਚ ਦਿੱਤੀ ਗਈ।
2023-24 'ਚ ਇਹ ਪੈਦਾਵਾਰ 3547.44 ਲੱਖ ਟਨ ਸੀ। ਇਸ ਵਾਧੂ ਪੈਦਾਵਾਰ ਦੇ ਪਿੱਛੇ ਫਲਾਂ ਅਤੇ ਸਬਜ਼ੀਆਂ ਦੇ ਵਧੇਰੇ ਉਤਪਾਦਨ ਨੂੰ ਕਾਰਨ ਮੰਨਿਆ ਗਿਆ ਹੈ। 2024-25 ਵਿੱਚ ਬਾਗਬਾਨੀ ਫਸਲਾਂ ਲਈ ਰਕਬਾ 290.86 ਲੱਖ ਹੈਕਟੇਅਰ ਤੋਂ ਵੱਧ ਕੇ 292.67 ਲੱਖ ਹੈਕਟੇਅਰ ਹੋ ਗਿਆ। ਅੰਕੜਿਆਂ ਮੁਤਾਬਕ, ਫਲਾਂ ਦੀ ਪੈਦਾਵਾਰ 1.36 ਫੀਸਦੀ ਵਧ ਕੇ 1,145.10 ਲੱਖ ਟਨ ਹੋਣ ਦੀ ਉਮੀਦ ਹੈ, ਜਦਕਿ ਸਬਜ਼ੀਆਂ ਦੀ ਉਤਪਾਦਨ 6 ਫੀਸਦੀ ਵੱਧ ਕੇ 2,196.74 ਲੱਖ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮਸਾਲਿਆਂ ਦੀ ਪੈਦਾਵਾਰ ਹਲਕੀ ਘਟ ਕੇ 123.70 ਲੱਖ ਟਨ ਰਹਿਣ ਦੀ ਸੰਭਾਵਨਾ ਹੈ । ਪਿਆਜ਼, ਜੋ ਸਬਜ਼ੀਆਂ ਦੀ ਵੱਡੀ ਸ਼੍ਰੇਣੀ ਦਾ ਹਿੱਸਾ ਹੈ, ਉਸ ਦੀ ਪੈਦਾਵਾਰ 242.67 ਲੱਖ ਟਨ ਤੋਂ ਵੱਧ ਕੇ 307.73 ਲੱਖ ਟਨ ਹੋਣ ਦੀ ਉਮੀਦ ਹੈ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਵਾਧਾ ਕਿਸਾਨਾਂ, ਵਿਗਿਆਨੀਆਂ ਅਤੇ ਸਰਕਾਰ ਦੀਆਂ ਨੀਤੀਆਂ ਦੇ ਮਿਲੇ ਜੁਲੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਾਗਬਾਨੀ ਖੇਤਰ ਭਾਰਤੀ ਖੇਤੀਬਾੜੀ ਦੀ ਕੁੱਲ GVA 'ਚ ਲਗਭਗ 33 ਫੀਸਦੀ ਯੋਗਦਾਨ ਪਾਉਂਦਾ ਹੈ, ਜੋ ਦੇਸ਼ ਦੀ ਆਰਥਿਕਤਾ ਲਈ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News