ਅਮਿਤਾਭ ਬੱਚਨ ਨੇ KBC ਦੀ ਸ਼ੂਟਿੰਗ ਸ਼ੁਰੂ ਕਰ ਕੇ 25 ਸਾਲਾਂ ਦੀ ਸਫ਼ਲਤਾ ਦਾ ਜਸ਼ਨ ਮਨਾਇਆ
Thursday, Aug 07, 2025 - 10:57 AM (IST)

ਐਂਟਰਟੇਨਮੈਂਟ ਡੈਸਕ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਵੱਕਾਰੀ ਕਵਿਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ-17 ਸ਼ਾਨਦਾਰ ਅੰਦਾਜ਼ ਵਿਚ ਸ਼ੁਰੂ ਹੋ ਚੁੱਕਿਆ ਹੈ। ਇਸ ਸੀਜ਼ਨ ਦਾ ਨਵਾਂ ਕੈਂਪੇਨ ‘ਜਹਾਂ ਅਕਲ ਹੈ ਵਹਾਂ ਅਕੜ ਹੈ’ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਅਮਿਤਾਭ ਬੱਚਨ ਨੇ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੋਅ ਦੇ 25 ਸ਼ਾਨਦਾਰ ਸਾਲ ਪੂਰੇ ਹੋਣ ਮੌਕੇ ਉਨ੍ਹਾਂ ਨੇ ਇਸ ਸਿਲਵਰ ਜੁਬਲੀ ਐਡੀਸ਼ਨ ਲਈ ਇਕ ਖਾਸ ਨਵਾਂ ਤੋਹਫਾ ਵੀ ਪੇਸ਼ ਕੀਤਾ ਹੈ।
ਨਵੇਂ ਸੀਜ਼ਨ ਅਤੇ ਆਪਣੇ ਲੀਜੈਂਡਰੀ ਹੋਸਟ ਨਾਲ ਕੇ.ਬੀ.ਸੀ.-17 ਇਸ ਸਾਲ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਚਰਚਿਤ ਸ਼ੋਅਜ਼ ਵਿਚੋਂ ਇਕ ਬਣਨ ਦਾ ਵਾਅਦਾ ਕਰਦਾ ਹੈ। ਓਪਨਿੰਗ ਐਪੀਸੋਡ ਵਿਚ ਨਾ ਸਿਰਫ ਕੁਝ ਨਵੇਂ ਐਲਾਨ ਹੋਣਗੇ, ਸਗੋਂ ਇਹ ਦਰਸ਼ਕਾਂ ਲਈ ਉਤਸ਼ਾਹ ਦੀ ਇਕ ਨਵੀਂ ਲਹਿਰ ਵੀ ਲੈ ਕੇ ਆਵੇਗਾ। ਸ਼ੋਅ 11 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ।