ਭਾਰਤ ਕੋਲਾ ਉਤਪਾਦਨ ਦੇ ਮਾਮਲੇ ’ਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਾਨਮੀ ਬਣਿਆ
Saturday, Jul 26, 2025 - 10:11 PM (IST)

ਨਵੀਂ ਦਿੱਲੀ - ਅਰਥਵਿਵਸਥਾ ਦੇ ਲਿਹਾਜ਼ ਨਾਲ ਅਮਰੀਕਾ ਜਿੱਥੇ ਗਲੋਬਲ ਮਹਾਸ਼ਕਤੀ ਹੈ ਤੇ ਉੱਥੇ ਹੀ, ਚੀਨ ਦੂਜੇ ਨੰਬਰ ’ਤੇ ਹੈ ਪਰ ਅਸੀਂ ਜਿਸ ਖੇਤਰ ਦੀ ਗੱਲ ਕਰ ਰਹੇ ਹਾਂ, ਉਸ ’ਚ ਭਾਰਤ ਦੁਨੀਆ ਦੀ ਦੂਜੀ ਇਕਾਨਮੀ ਬਣ ਚੁੱਕਿਆ ਹੈ। ਕੋਲਾ ਉਤਪਾਦਨ ’ਚ ਭਾਰਤ 1085.1 ਮਿਲੀਅਨ ਟਨ ਦੇ ਨਾਲ ਦੂਜੇ ਸਥਾਨ ’ਤੇ ਹੈ, ਜਦੋਂ ਕਿ ਚੀਨ 4780 0 ਮਿਲੀਅਨ ਟਨ ਦੇ ਨਾਲ ਪਹਿਲੇ ਸਥਾਨ ’ਤੇ ਹੈ। ਇਸ ਮਾਮਲੇ ’ਚ ਅਮਰੀਕਾ ਸਮੇਤ ਕਈ ਵਿਕਸਤ ਅਰਥਵਿਵਸਥਾਵਾਂ ਪਿੱਛੇ ਰਹਿ ਗਈਆਂ।
ਕੋਲੇ ਦੇ ਤਾਜ਼ਾ ਉਤਪਾਦਨ ’ਚ ਐਨਰਜੀ ਇੰਸਟੀਚਿਊਟ ਦੀ ਸਟੈਟਿਸਟਿਕਲ ਰਿਵਿਊ ਆਫ ਵਰਲਡ ਐਨਰਜੀ 2024 ਦੀ ਰਿਪੋਰਟ ਮੁਤਾਬਕ ਚੀਨ ’ਚ ਕੋਲੇ ਦਾ ਉਤਪਾਦਨ ਹਾਲਾਂਕਿ ਭਾਰਤ ਦੇ ਮੁਕਾਬਲੇ 4 ਗੁਣਾ ਜ਼ਿਆਦਾ ਹੈ। ਇਸ ਰਿਪੋਰਟ ’ਚ ਭਾਰਤ ਨੂੰ ਇਕ ਗਲੋਬਲ ਊਰਜਾ ਸ਼ਕਤੀ ਵਜੋਂ ਸਵੀਕਾਰ ਕੀਤਾ ਗਿਆ ਹੈ। ਧਿਆਨਯੋਗ ਹੈ ਕਿ ਬਿਜਲੀ ਦਾ ਇਕ ਵੱਡਾ ਸਰੋਤ ਕੋਲਾ ਹੈ। ਗਲੋਬਲ ਬਾਜ਼ਾਰ ’ਚ ਕੋਲਾ ਖੇਤਰ ’ਚ ਭਾਰਤ ਦੀ ਪਕੜ ਮਜ਼ਬੂਤ ਹੈ।
ਕਈ ਵੱਡੇ ਦੇਸ਼ ਪਿੱਛੇ
ਇਸ ਤੋਂ ਇਲਾਵਾ 836.1 ਬਿਲੀਅਨ ਟਨ ਕੋਲਾ ਉਤਪਾਦਨ ਦੇ ਨਾਲ ਇੰਡੋਨੇਸ਼ੀਆ ਜਿੱਥੇ ਤੀਸਰੇ ਨੰਬਰ ’ਤੇ ਹੈ, ਉੱਥੇ ਹੀ, ਅਮਰੀਕਾ 464.6 ਮਿਲੀਅਨ ਟਨ ਦੇ ਨਾਲ ਚੌਥੇ ਨੰਬਰ ’ਤੇ ਹੈ। ਭਾਵ ਕੋਲਾ ਉਤਪਾਦਨ ਦੇ ਲਿਹਾਜ਼ ਨਾਲ ਤੀਸਰੇ ਅਤੇ ਚੌਥੇ ਸਥਾਨ ’ਤੇ ਆਉਣ ਵਾਲੇ ਦੇਸ਼ ਭਾਰਤ ਨਾਲੋਂ ਕਾਫ਼ੀ ਪਿੱਛੇ ਹਨ।
462.9 ਮਿਲੀਅਨ ਟਨ ਕੋਲਾ ਉਤਪਾਦਨ ਆਸਟ੍ਰੇਲੀਆ ’ਚ ਹੋ ਰਿਹਾ ਹੈ, ਉੱਥੇ ਹੀ, ਰੂਸ ’ਚ 427.2 ਮਿਲੀਅਨ ਟਨ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਦਯੋਗਕ ਰਫਤਾਰ ਅਤੇ ਊਰਜਾ ਸੁਰੱਖਿਆ ਦੇ ਮਾਮਲੇ ’ਚ ਭਾਰਤ ’ਚ ਕੋਲੇ ਦੇ ਉਤਪਾਦਨ ਦਾ ਵਧਣਾ ਇਕ ਵਧੀਆ ਸੰਕੇਤ ਹੈ। ਹਾਲਾਂਕਿ, ਇਹ ਜ਼ਰੂਰ ਹੈ ਕਿ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਦੇ ਲਿਹਾਜ਼ ਨਾਲ ਕੋਲੇ ਦੀ ਵਰਤੋਂ ਨੂੰ ਘੱਟ ਕਰਨ ’ਤੇ ਗਲੋਬਲ ਪੱਧਰ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਕੋਲਾ ਊਰਜਾ ਦੀ ਵੱਡੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਭਾਰਤ ਵੱਲੋਂ ਜ਼ਰੂਰ ਨਵਿਆਉਣਯੋਗ ਊਰਜਾ ’ਤੇ ਫੋਕਸ ਕੀਤਾ ਜਾ ਰਿਹਾ ਹੈ।