ਇੱਜ਼ਤ ਕਾਰਨ ਇਕ ਪਿਤਾ ਨੇ ਜਵਾਈ ਅਤੇ ਬੇਟੀ ''ਤੇ ਕੀਤਾ ਹਮਲਾ, ਹਾਲਤ ਗੰਭੀਰ

09/20/2018 1:59:53 PM

ਤੇਲੰਗਾਨਾ— ਤੇਲੰਗਾਨਾ 'ਚ ਝੂਠੀ ਸ਼ਾਨ ਕਾਰਨ ਇਕ ਸਹੁਰੇ ਨੇ ਆਪਣੀ ਬੇਟੀ ਅਤੇ ਜਵਾਈ 'ਤੇ ਹਮਲਾ ਕਰ ਦਿੱਤਾ। ਲੜਕੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਦਲਿਤ ਵਿਅਕਤੀ ਨਾਲ ਵਿਆਹ ਕਰ ਲਿਆ ਸੀ।

PunjabKesari
ਜਾਣਕਾਰੀ ਮੁਤਾਬਕ ਮਾਧਵੀ ਅਤੇ ਬੀ.ਸੰਦੀਪ ਪੰਜ ਸਾਲ ਤੋਂ ਰਿਲੇਸ਼ਨਸ਼ਿਪ ਸਨ, ਜਿਸ ਦੇ ਬਾਅਦ 12 ਸਤੰਬਰ ਨੂੰ ਉਨ੍ਹਾਂ ਦੋਵਾਂ ਨੇ ਵਿਆਹ ਕਰ ਲਿਆ। ਲੜਕੀ ਦਾ ਪਿਤਾ ਮਨੋਹਰ ਸ਼ੇਟੀ ਇਸ ਵਿਆਹ ਤੋਂ ਨਾਰਾਜ਼ ਸੀ। ਉਸ ਨੇ ਬਹਾਨੇ ਨਾਲ ਆਪਣੀ ਬੇਟੀ ਅਤੇ ਜਵਾਈ ਨੂੰ ਮਿਲਣ ਲਈ ਬੁਲਾਇਆ। ਇਸ ਦੌਰਾਨ ਸ਼ੇਟੀ ਨੇ ਤੇਜ਼ਧਾਰ ਹਥਿਆਰ ਨਾਲ ਨਵਦੀਪ 'ਤੇ ਹਮਲਾ ਕਰ ਦਿੱਤਾ। ਜਦੋਂ ਮਾਧਵੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿਤਾ ਨੇ ਉਸ 'ਤੇ ਹਮਲਾ ਕਰ ਦਿੱਤਾ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

PunjabKesari
ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਪਿਤਾ ਆਪਣੀ ਬੇਟੀ ਅਤੇ ਜਵਾਈ 'ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਐਸ.ਪੀ. ਵਿਜੈ ਕੁਮਾਰ ਨੇ ਦੱਸਿਆ ਕਿ ਸ਼ੇਟੀ ਨੇ ਸੰਦੀਪ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਦੀ ਯਾਦ ਆ ਰਹੀ ਹੈ। ਉਸ ਨੇ ਉਨ੍ਹਾਂ ਦੋਵਾਂ ਨੂੰ ਐਸ.ਆਰ ਨਗਰ 'ਚ ਇਕ ਆਟੋਮੋਬਾਇਨ ਸ਼ੋਅਰੂਮ ਕੋਲ ਬੁਲਾਇਆ, ਜਿੱਥੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਪਤੀ-ਪਤਨੀ ਨੇ 12 ਸਤੰਬਰ ਨੂੰ ਵਿਆਹ ਕਰਨ ਦੇ ਬਾਅਦ ਐਸ.ਆਰ ਨਗਰ ਥਾਣੇ ਜਾ ਕੇ ਮਦਦ ਦੀ ਗੁਹਾਰ ਵੀ ਲਗਾਈ ਸੀ। ਹਮਲੇ ਦੇ ਬਾਅਦ ਤੋਂ ਹੀ ਦੋਸ਼ੀ ਫਰਾਰ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News