ਮਸ਼ਹੂਰ ਪੰਜਾਬੀ ਗਾਇਕ ਨੂੰ ਸਦਮਾ, ਪਿਤਾ ਦਾ ਦਿਹਾਂਤ
Sunday, Jun 07, 2026 - 09:24 PM (IST)
ਜਲੰਧਰ : ਅੱਜ-ਕੱਲ ਕੈਨੇਡਾ ਵਿਚ ਰਹਿ ਰਹੇ ਸਟਾਰ ਗਾਇਕ ਗੈਰੀ ਹੋਠੀ ਨੂੰ ਉਸ ਵੇਲੇ ਬਹੁਤ ਹੀ ਗਹਿਰਾ ਸਦਮਾ ਪਹੁੰਚਿਆ ਜਦੋਂ ਅਚਾਨਕ ਹੀ ਉਸ ਦੇ ਪਿਤਾ ਗੁਰਦਿਆਲ ਸਿੰਘ ਹੋਠੀ, ਜੋ ਤਕਰੀਬਨ 80 ਵਰ੍ਹਿਆਂ ਦੇ ਸਨ, ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਸਵਰਗਵਾਸ ਦੀ ਦੁਖਦਾਈ ਖ਼ਬਰ ਸੁਣ ਕੇ ਕਲਾਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਗਾਇਕ ਗਾਇਕ ਗੈਰੀ ਹੋਠੀ ਨਾਲ ਸੁਪ੍ਰਸਿੱਧ ਸਟਾਰ ਗਾਇਕ ਦੁਰਗਾ ਰੰਗੀਲਾ, ਗਾਇਕ ਸੁਰਜੀਤ ਖਾਨ, ਗਾਇਕ ਕੇ. ਐੱਸ. ਮੱਖਣ, ਗਾਇਕ ਬਲਰਾਜ ਬਿਲਗਾ, ਸਰਬਜੀਤ ਚੀਮਾ, ਰਾਏ ਜੁਝਾਰ, ਭੋਟੂ ਸ਼ਾਹ, ਭੁਪਿੰਦਰ ਗਿੱਲ, ਸੁਰਜੀਤ ਖਾਨ, ਸ਼ਮਾ ਸੈਣੀ, ਬੰਟੀ ਕਵਾਲ, ਜੱਸਾ ਫਤਹਿਪੁਰੀਆ, ਦਲਵਿੰਦਰ ਦਿਆਲਪੁਰੀ ਆਦਿ ਨੇ ਦੱਖ ਦਾ ਪ੍ਰਗਟਾਵਾ ਕੀਤਾ।
ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਮਿੱਟੂ ਓਬਰਾਏ ਨੇ ਦੱਸਿਆ ਕਿ ਗੁਰਦਿਆਲ ਸਿੰਘ ਹੋਠੀ ਜੀ ਅੰਤਿਮ ਅਰਦਾਸ ਤੇ ਭੋਗ 9 ਜੂਨ ਨੂੰ ਦੁਪਹਿਰ 1 ਵਜੇ ਸਾਡੇ ਗ੍ਰਹਿ ਪਿੰਡ ਪੱਬਵਾਂ ਨੇੜੇ ਨੂਰਮਹਿਲ ਜ਼ਿਲਾ ਜਲੰਧਰ ਵਿਖੇ ਪਾਇਆਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
