ਅੱਜ ਆਸਟ੍ਰੇਲੀਆ ਪਹੁੰਚਣਗੇ PM ਮੋਦੀ, ਅਲਬਾਨੀਜ਼ ਬੋਲੇ-ਉਹਨਾਂ ਦੀ ਮੇਜ਼ਬਾਨੀ ਕਰਨਾ ਮਾਣ ਦੀ ਗੱਲ

Monday, May 22, 2023 - 10:27 AM (IST)

ਅੱਜ ਆਸਟ੍ਰੇਲੀਆ ਪਹੁੰਚਣਗੇ PM ਮੋਦੀ, ਅਲਬਾਨੀਜ਼ ਬੋਲੇ-ਉਹਨਾਂ ਦੀ ਮੇਜ਼ਬਾਨੀ ਕਰਨਾ ਮਾਣ ਦੀ ਗੱਲ

ਨਵੀਂ ਦਿੱਲੀ/ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਅਧਿਕਾਰਤ ਦੌਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰਨਾ ਉਹਨਾਂ ਲਈ ਮਾਣ ਦੀ ਗੱਲ ਹੈ। ਪੀ.ਐੱਮ ਮੋਦੀ 22 ਤੋਂ 24 ਮਈ ਤੱਕ ਆਸਟ੍ਰੇਲੀਆ ਸਰਕਾਰ ਦੇ ਮਹਿਮਾਨ ਵਜੋਂ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਹਨ। ਉਹ ਅੱਜ ਪੋਰਟ ਮੋਰੇਸਬੀ, ਪਾਪੂਆ ਨਿਊ ਗਿਨੀ ਤੋਂ ਆਸਟ੍ਰੇਲੀਆਈ ਲਈ ਉਡਾਣ ਭਰਨਗੇ।

ਵਪਾਰ ਅਤੇ ਨਿਵੇਸ਼ 'ਤੇ ਹੋਵੇਗੀ ਚਰਚਾ

ਆਸਟ੍ਰੇਲੀਆਈ ਸਰਕਾਰ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਫੇਰੀ ਮਾਰਚ ਵਿਚ ਨਵੀਂ ਦਿੱਲੀ ਵਿਚ ਆਯੋਜਿਤ ਆਸਟ੍ਰੇਲੀਆ-ਭਾਰਤ ਸਾਲਾਨਾ ਨੇਤਾਵਾਂ ਦੇ ਸੰਮੇਲਨ ਅਤੇ ਹਫ਼ਤੇ ਦੇ ਅੰਤ ਵਿਚ ਹੀਰੋਸ਼ੀਮਾ ਵਿਚ G7 ਸਿਖਰ ਸੰਮੇਲਨ ਅਤੇ ਕਵਾਡ ਲੀਡਰਾਂ ਦੀ ਬੈਠਕ ਵਿਚ ਚਰਚਾ 'ਤੇ ਆਧਾਰਿਤ ਹੈ। ਆਪਣੀ ਦੁਵੱਲੀ ਮੀਟਿੰਗ ਵਿੱਚ ਨੇਤਾ ਵਪਾਰ ਅਤੇ ਨਿਵੇਸ਼ 'ਤੇ ਚਰਚਾ ਕਰਨਗੇ, ਜਿਸ ਵਿੱਚ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਸ ਦੇ ਨਾਲ ਹੀ ਲੋਕਾਂ ਦਾ ਨਾਲ ਲੋਕਾਂ ਨਾਲ ਸੰਪਰਕ, ਨਵਿਆਉਣਯੋਗ ਊਰਜਾ ਅਤੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਜੇਮਸ ਮੈਰਾਪੇ ਨੇ ਪੈਰ ਛੂਹ ਕੇ ਕੀਤਾ ਨਿੱਘਾ ਸਵਾਗਤ

ਅਲਬਾਨੀਜ਼ ਨੇ ਕਹੀ ਇਹ ਗੱਲ

ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਨਾਲ ਆਸਟ੍ਰੇਲੀਆ ਦੇ ਵਧਦੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਮਾਰਚ ਵਿੱਚ ਮੁੰਬਈ ਵਿੱਚ ਆਯੋਜਿਤ ਆਸਟ੍ਰੇਲੀਆ-ਭਾਰਤ ਸੀਈਓ ਫੋਰਮ ਤੋਂ ਮੌਕਿਆਂ ਨੂੰ ਅੱਗੇ ਵਧਾਉਣ ਲਈ ਆਸਟ੍ਰੇਲੀਆਈ ਵਪਾਰਕ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਦੌਰੇ ਦੌਰਾਨ ਦੋਵੇਂ ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਗਤੀਸ਼ੀਲ ਅਤੇ ਵਿਭਿੰਨ ਭਾਰਤੀ ਡਾਇਸਪੋਰਾ, ਬਹੁ-ਸੱਭਿਆਚਾਰਕ ਭਾਈਚਾਰੇ ਦੇ ਮੁੱਖ ਹਿੱਸਾ ਦਾ ਜਸ਼ਨ ਮਨਾਉਣ ਲਈ ਸਿਡਨੀ ਵਿੱਚ ਇੱਕ ਭਾਈਚਾਰਕ ਸਮਾਗਮ ਵਿੱਚ ਸ਼ਾਮਲ ਹੋਣਗੇ। 

ਪ੍ਰਧਾਨ ਮੰਤਰੀ ਮੋਦੀ ਆਖਰੀ ਵਾਰ 2014 'ਚ ਆਸਟ੍ਰੇਲੀਆ ਗਏ ਸਨ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਉਹ ਆਰਥਿਕ ਸਹਿਯੋਗ ਲਈ ਵਿਸ਼ਵ ਦੇ ਪ੍ਰਮੁੱਖ ਫੋਰਮ, ਨਵੀਂ ਦਿੱਲੀ ਵਿੱਚ G20 ਨੇਤਾਵਾਂ ਦੇ ਸੰਮੇਲਨ ਲਈ ਸਤੰਬਰ ਵਿੱਚ ਭਾਰਤ ਆਉਣ ਦੀ ਉਮੀਦ ਕਰਦੇ ਹਨ। ਅਲਬਾਨੀਜ਼ ਮੁਤਾਬਕ "ਆਸਟ੍ਰੇਲੀਆ ਅਤੇ ਭਾਰਤ ਇੱਕ ਸਥਿਰ, ਸੁਰੱਖਿਅਤ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਲਈ ਵਚਨਬੱਧਤਾ ਸਾਂਝੇ ਕਰਦੇ ਹਨ। ਇਸ ਦ੍ਰਿਸ਼ਟੀਕੋਣ ਨੂੰ ਸਮਰਥਨ ਦੇਣ ਵਿੱਚ ਇਕੱਠੇ ਸਾਡੇ ਕੋਲ ਇੱਕ ਮਹੱਤਵਪੂਰਨ ਭੂਮਿਕਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News