ਅਣਖ ਖ਼ਾਤਰ ਭਰਾ ਨੇ ਉੱਜਾੜ ਦਿੱਤਾ ਘਰ, ਭੈਣ ਅਤੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟ
Tuesday, Jun 14, 2022 - 12:27 PM (IST)
ਚੇਨਈ- ਤਾਮਿਲਨਾਡੂ ’ਚ ਆਨਰ ਕਿਲਿੰਗ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਅਣਖ ਖ਼ਾਤਰ ਆਪਣੀ ਭੈਣ ਅਤੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ਦੇ ਕੁੰਭਕੋਣਮ ’ਚ ਸੋਮਵਾਰ ਨੂੰ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਮ੍ਰਿਤਕ ਸਰਨਿਆ ਅਤੇ ਉਸ ਦੀ ਪਤੀ ਮੋਹਨ ਹੈ। ਸਰਨਿਆ ਜੋ ਇਕ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਉਸ ਨੇ 5 ਮਹੀਨੇ ਦੇ ਪ੍ਰੇਮ ਪ੍ਰਸੰਗ ਮਗਰੋਂ 5 ਦਿਨ ਪਹਿਲਾਂ ਨਾਇਕਰ ਜਾਤੀ ਦੇ ਮੋਹਨ ਨਾਲ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ- ਮਾਂ ਤੋਂ ਪਿਆਰੀ ਹੋਈ ਪਬਜੀ ਗੇਮ; ਬੇਵੱਸ ਪਿਓ ਦੀ ਪੁਲਸ ਨੂੰ ਅਪੀਲ- ਮੇਰੇ ਕਾਤਲ ਪੁੱਤ ਨੂੰ ਬਖ਼ਸ਼ ਦਿਓ
ਸਰਨਿਆ ਇਕ ਨਰਸ ਹੈ, ਉਹ ਆਪਣੀ ਬੀਮਾਰ ਮਾਂ ਨੂੰ ਚੇਨਈ ਦੇ ਇਕ ਹਸਪਤਾਲ ਲੈ ਗਈ, ਜਿੱਥੇ ਉਹ ਕੰਮ ਕਰ ਰਹੀ ਸੀ। ਉਹ ਮੋਹਨ ਨੂੰ ਹਸਪਤਾਲ ’ਚ ਮਿਲੀ, ਜਿੱਥੇ ਉਹ ਆਪਣੇ ਰਿਸ਼ਤੇਦਾਰ ਦੇ ਸੇਵਾਦਾਰ ਵਜੋਂ ਸੀ। ਦੋਵਾਂ ਦੀ ਇਹ ਦੋਸਤੀ ਪ੍ਰੇਮ ਸਬੰਧਾਂ ਵਿਚ ਬਦਲ ਗਈ ਅਤੇ ਦੋਵਾਂ ਪਰਿਵਾਰਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਉਨ੍ਹਾਂ ਵਿਆਹ ਕਰਨ ਦਾ ਫ਼ੈਸਲਾ ਕੀਤਾ। ਸਰਨਿਆ ਦਾ ਭਰਾ ਸ਼ਕਤੀਵੇਲ ਚਾਹੁੰਦਾ ਸੀ ਕਿ ਉਸ ਦਾ ਵਿਆਹ ਦੇਵਨਾਗਿਰੀ ਦੇ ਆਪਣੇ ਦੋਸਤ ਰੰਜੀਤ ਨਾਲ ਕਰ ਦਿੱਤਾ ਜਾਵੇ। ਹਾਲਾਂਕਿ ਸਰਨਿਆ ਨੇ ਮੋਹਨ ਨਾਲ ਵਿਆਹ ਕਰਨ ਦੀ ਜ਼ਿੱਦ ਕੀਤੀ, ਜਿਸ ਕਾਰਨ ਉਸ ਦਾ ਭਰਾ ਨਾਰਾਜ਼ ਹੋ ਗਿਆ।
ਇਹ ਵੀ ਪੜ੍ਹੋ- ਬੋਰਵੈੱਲ ’ਚ ਫਸਿਆ ਬੱਚਾ 4 ਦਿਨ ਤੋਂ ਲੜ ਰਿਹੈ ਜ਼ਿੰਦਗੀ ਦੀ ਜੰਗ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਪੁਲਸ ਨੇ ਦੱਸਿਆ ਕਿ ਭਰਾ ਸ਼ਕਤੀਵੇਲ ਨੇ ਆਪਣੀ ਭੈਣ ਅਤੇ ਜੀਜੇ ਨੂੰ ਪਰਿਵਾਰਕ ਰਿਹਾਇਸ਼ 'ਤੇ ਰਾਤ ਦੇ ਖਾਣੇ ਲਈ ਬੁਲਾਇਆ ਅਤੇ ਦਾਅਵਤ ਤੋਂ ਬਾਅਦ ਦੋਵਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਵਾਂ ਦੇ ਕਤਲ ਵਿਚ ਰੰਜੀਤ ਵੀ ਸ਼ਾਮਲ ਸੀ। ਤੰਜਾਵੁਰ ਦੇ ਪੁਲਸ ਸੁਪਰਡੈਂਟ ਜੀ ਰਾਵਲੀ ਪ੍ਰਿਆ ਨੇ ਦੱਸਿਆ ਕਿ ਦੋਵੇਂ ਦੋਸ਼ੀ, ਸ਼ਕਤੀਵੇਲ ਅਤੇ ਰੰਜੀਤ ਪੁਲਸ ਹਿਰਾਸਤ ਵਿਚ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਸ਼ਮਦੀਦ ਗਵਾਹਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸਥਾਨਕ ਲੋਕਾਂ ਤੋਂ ਜਾਣਕਾਰੀ ਲੈ ਕੇ ਚਾਰਜਸ਼ੀਟ ਅਦਾਲਤ ’ਚ ਪੇਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬੇਰਹਿਮ ਬਣੀ ਮਾਂ, ਹੋਮਵਰਕ ਨਾ ਕਰਨ ’ਤੇ ਹੱਥ-ਪੈਰ ਬੰਨ੍ਹ ਕੇ ਬੱਚੀ ਨੂੰ ਤਪਦੀ ਛੱਤ ’ਤੇ ਲਿਟਾਇਆ