ਹਰਿਆਣਾ ''ਚ ਫਿਰ ਆਨਰ ਕਿਲਿੰਗ, 2 ਸਾਲ ਪਹਿਲਾਂ ਲਵ ਮੈਰਿਜ ਕਰਣ ਵਾਲੇ ਨੌਜਵਾਨ ਦਾ ਕਤਲ
Saturday, May 30, 2020 - 11:42 PM (IST)

ਬਰਵਾਲਾ (ਪੰਕੇਸ) : ਪ੍ਰਦੇਸ਼ ਵਿਚ ਸ਼ਨੀਵਾਰ ਨੂੰ ਫਿਰ ਇੱਕ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਹਾਂਸੀ ਮਾਰਗ 'ਤੇ ਸਥਿਤ ਹਿਸਾਰ ਹੌਂਡਾ ਗੈਰਾਜ ਦੇ ਮਾਲਿਕ ਦੀ ਉਸ ਦੇ ਹੀ ਸਾਲੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਦਾ ਪਤਾ ਲੱਗਣ 'ਤੇ ਥਾਣਾ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਗ੍ਰਹਿ ਵਿਚ ਰੱਖਵਾ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਗੈਰਾਜ ਦੇ ਕਰਮਚਾਰੀ ਵਲੋਂ ਪੁੱਛਗਿੱਛ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।