ਹਨੀਟਰੈਪ ''ਚ ਫਸੇ ਭਾਜਪਾ ਨੇਤਾਵਾਂ ''ਤੇ ਕਾਂਗਰਸ ਦਾ ਵਾਰ- ਇਸੇ ਕਾਰਨ RSS ਦੇ ਲੋਕ ਵਿਆਹ ਨਹੀਂ ਕਰਦੇ

9/27/2019 2:43:07 PM

ਨਵੀਂ ਦਿੱਲੀ— ਮੱਧ ਪ੍ਰਦੇਸ਼ 'ਚ ਹਨੀਟਰੈਪ 'ਚ ਭਾਜਪਾ ਦੇ ਨੇਤਾਵਾਂ ਦਾ ਨਾਂ ਸ਼ਾਮਲ ਹੋਣ ਦੀ ਗੱਲ 'ਤੇ ਕਾਂਗਰਸ ਨੇਤਾ ਮਾਨਕ ਅਗਰਵਾਲ ਨੇ ਆਰ.ਐੱਸ.ਐੱਸ. ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਆਰ.ਐੱਸ.ਐੱਸ. ਦੇ ਲੋਕ ਵਿਆਹ ਨਹੀਂ ਕਰਦੇ। ਹਨੀਟਰੈਪ ਮਾਮਲੇ 'ਚ ਮਾਨਕ ਨੇ ਕਿਹਾ ਕਿ ਐੱਸ.ਆਈ.ਟੀ. ਆਪਣਾ ਕੰਮ ਕਰ ਰਹੀ ਹੈ। ਇਸ ਕੰਮ ਦੀ ਸ਼ੁਰੂਆਤ ਸ਼ਿਵਰਾਜ ਸਿੰਘ ਚੌਹਾਨ ਦੇ ਸਮੇਂ ਤੋਂ ਸ਼ੁਰੂ ਹੋਈ ਸੀ। ਹੁਣ ਇਸ ਤਰ੍ਹਾਂ ਦੇ ਕੰਮ ਹੋਰ 5-6 ਰਾਜਾਂ 'ਚ ਫੈਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ 'ਚ ਭਾਜਪਾ ਦੇ ਕਈ ਨੇਤਾ ਸ਼ਾਮਲ ਹਨ।

ਅਗਰਵਾਲ ਨੇ ਕਿਹਾ ਕਿ ਹਨੀਟਰੈਪ ਦੇ ਚੱਕਰਾਂ 'ਚ ਪੈਂਦੇ ਹਨ ਆਰ.ਐੱਸ.ਐੱਸ. ਦੇ ਲੋਕ, ਇਹ ਇਕ ਸਭ ਤੋਂ ਵੱਡਾ ਕਾਰਨ ਹੈ ਕਿ ਉਹ ਵਿਆਹ ਨਹੀਂ ਕਰਦੇ। ਉਨ੍ਹਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਆਰ.ਐੱਸ.ਐੱਸ. ਦੇ ਲੋਕਾਂ ਨੂੰ ਵਿਆਹ ਕਰ ਲੈਣਾ ਚਾਹੀਦਾ। ਨਾਲ ਹੀ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਵੀ ਵਿਆਹ ਕਰ ਲੈਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਕੁਝ ਕੁੜੀਆਂ ਨੇ ਵੱਡੀਆਂ-ਵੱਡੀਆਂ ਹਸਤੀਆਂ ਨੂੰ ਆਪਣੇ ਜਾਲ 'ਚ ਫਸਾ ਕੇ ਉਨ੍ਹਾਂ ਦਾ ਅਸ਼ਲੀਲ ਵੀਡੀਓ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ। ਮਾਮਲਾ ਪੁਲਸ 'ਚ ਜਾਣ ਤੋਂ ਬਾਅਦ ਹੁਣ ਤੱਕ ਮਾਮਲੇ ਦੀ ਜਾਂਚ ਜਾਰੀ ਹੈ।

ਸੈਕਸ ਰੈਕਟ 'ਚ ਫੜੀਆਂ ਗਈਆਂ ਕੁੜੀਆਂ 'ਚ ਸਭ ਤੋਂ ਘੱਟ 18 ਸਾਲ ਦੀ ਉਮਰ ਦੀਆਂ ਕੁੜੀਆਂ ਵੀ ਫੜੀਆਂ ਗਈਆਂ ਹਨ। ਇਹ ਕੁੜੀ ਭੋਪਾਲ ਦੇ ਇਕ ਸੰਪੰਨ ਵਰਗ ਦੇ ਕਲੱਬ 'ਚ ਹਮੇਸ਼ਾ ਆਇਆ-ਜਾਇਆ ਕਰਦੀ ਸੀ। ਜਾਂਚ 'ਚ ਸ਼ਾਮਲ ਸੂਤਰਾਂ ਦਾ ਦਾਅਵਾ ਹੈ ਕਿ ਹਾਲੇ ਤੱਕ ਜ਼ਬਤ ਕੀਤੀ ਗਈ ਫੋਟੋ ਅਤੇ ਵੀਡੀਓ ਫਾਈਲਾਂ ਤੋਂ ਪਤਾ ਲੱਗਾ ਹੈ ਕਿ ਸੈਕਸ ਰੈਕੇਟ ਗਿਰੋਹ ਦੇ ਚੰਗੁਲ 'ਚ ਜੂਨੀਅਰ ਇੰਜੀਨੀਅਰ ਤੋਂ ਲੈ ਕੇ ਪ੍ਰਦੇਸ਼ ਦੇ ਵੱਡੇ-ਵੱਡੇ ਅਧਿਕਾਰੀ ਅਤੇ ਭਾਜਪਾ ਤੇ ਕਾਂਗਰਸ ਦੇ ਨੇਤਾ ਤੱਕ ਫਸ ਚੁਕੇ ਹਨ।


DIsha

Edited By DIsha