ਹਨੀਪ੍ਰੀਤ ਦੂਜੀ ਵਾਰ ਰਾਮ ਰਹੀਮ ਨੂੰ ਮਿਲਣ ਲਈ ਪੁੱਜੀ ਸੁਨਾਰੀਆ ਜੇਲ

Tuesday, Dec 24, 2019 - 01:42 AM (IST)

ਹਨੀਪ੍ਰੀਤ ਦੂਜੀ ਵਾਰ ਰਾਮ ਰਹੀਮ ਨੂੰ ਮਿਲਣ ਲਈ ਪੁੱਜੀ ਸੁਨਾਰੀਆ ਜੇਲ

ਰੋਹਤਕ (ਸ. ਹ.)–ਹਨੀਪ੍ਰੀਤ ਸਥਾਨਕ ਸੁਨਾਰੀਆ ਜੇਲ ਵਿਚ ਬੰਦ ਰਾਮ ਰਹੀਮ ਨਾਲ ਦੂਜੀ ਵਾਰ ਮੁਲਾਕਾਤ ਕਰਨ ਲਈ ਸੋਮਵਾਰ ਇਥੇ ਪੁੱਜੀ। ਉਸ ਨੇ ਜੇਲ ਵਿਚ ਲਗਭਗ ਇਕ ਘੰਟੇ ਰਾਮ ਰਹੀਮ ਨਾਲ ਗੱਲਬਾਤ ਕੀਤੀ। ਸਮਝਿਆ ਜਾਂਦਾ ਹੈ ਕਿ ਡੇਰੇ ਨਾਲ ਜੁੜੇ ਮੁੱਦਿਆਂ ’ਤੇ ਦੋਵਾਂ ਨੇ ਚਰਚਾ ਕੀਤੀ। ਹਨੀਪ੍ਰੀਤ ਬਾਅਦ ਦੁਪਹਿਰ 2.30 ਵਜੇ ਪੁੱਜੀ ਅਤੇ 3.30 ਤੱਕ ਦੋਵਾਂ ਦਰਮਿਆਨ ਗੱਲਬਾਤ ਹੁੰਦੀ ਰਹੀ। 3 ਵੱਜ ਕੇ 50 ਮਿੰਟ ’ਤੇ ਹਨੀਪ੍ਰੀਤ ਜੇਲ ਤੋਂ ਰਵਾਨਾ ਹੋ ਗਈ। ਮੁਲਾਕਾਤ ਦੌਰਾਨ ਉਹ ਇਕੱਲੀ ਹੀ ਆਈ ਸੀ। ਉਸ ਨਾਲ ਡੇਰੇ ਦਾ ਕੋਈ ਵੀ ਮੈਂਬਰ ਜੇਲ ਅੰਦਰ ਨਹੀਂ ਆਇਆ। ਇਸ ਤੋਂ ਪਹਿਲਾਂ 9 ਦਸੰਬਰ ਨੂੰ ਹਨੀਪ੍ਰੀਤ ਨੇ ਰੋਹਤਕ ਆ ਕੇ ਡੇਰਾ ਮੁਖੀ ਨਾਲ 40 ਮਿੰਟ ਤੱਕ ਗੱਲਬਾਤ ਕੀਤੀ ਸੀ। ਉਦੋਂ ਹਨੀਪ੍ਰੀਤ ਨਾਲ ਡੇਰੇ ਦਾ ਇਕ ਮੁਲਾਜ਼ਮ ਅਤੇ ਇਕ ਵਕੀਲ ਵੀ ਆਇਆ ਸੀ।


author

Sunny Mehra

Content Editor

Related News