ਹੁਣ ਸੈਸ਼ਨ ਕੋਰਟ ''ਚ ਚੱਲੇਗਾ ਹਨੀਪ੍ਰੀਤ ਦਾ ਕੇਸ, 11 ਜਨਵਰੀ ਨੂੰ ਹੋਵੇਗੀ ਸੁਣਵਾਈ

Friday, Dec 22, 2017 - 08:40 AM (IST)

ਹੁਣ ਸੈਸ਼ਨ ਕੋਰਟ ''ਚ ਚੱਲੇਗਾ ਹਨੀਪ੍ਰੀਤ ਦਾ ਕੇਸ, 11 ਜਨਵਰੀ ਨੂੰ ਹੋਵੇਗੀ ਸੁਣਵਾਈ

ਪੰਚਕੂਲਾ — ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਸਮੇਤ 15 ਹੋਰ ਅੰਬਾਲਾ ਜੇਲ 'ਚ ਬੰਦ ਦੋਸ਼ੀਆਂ ਨੂੰ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਦੀ ਸੁਣਵਾਈ 'ਚ ਅੱਜ 200 ਸਫ਼ਿਆ ਦੀ ਚਾਰਜਸ਼ੀਟ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਹਨੀਪ੍ਰੀਤ ਦਾ ਕੇਸ ਸੈਸ਼ਨ ਜੱਜ ਕੁਲਵੰਤ ਕਲਸਨ ਦੀ ਕੋਰਟ 'ਚ ਟ੍ਰਾਂਸਫਰ ਕੀਤਾ ਗਿਆ। ਜਿਸ ਦੀ ਕਿ 11 ਜਨਵਰੀ ਨੂੰ ਸੁਣਵਾਈ ਹੋਵੇਗੀ ਅਤੇ ਨਾਲ ਹੀ ਚਾਰਜ ਵੀ ਫ੍ਰੇਮ ਕੀਤੇ ਜਾਣਗੇ। ਹਨੀਪ੍ਰੀਤ ਸਾਧਵੀਆਂ ਦੇ ਯੌਨ-ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਮਾਮਲੇ ਦੀ ਦੋਸ਼ੀ ਹੈ।
ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐੱਸ.ਆਈ.ਟੀ. ਨੇ 28 ਨਵੰਬਰ ਨੂੰ ਪੰਚਕੂਲਾ ਕੋਰਟ 'ਚ 1200 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ 'ਚ ਹਨੀਪ੍ਰੀਤ ਦੇ ਨਾਲ-ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀ.ਏ. ਰਾਕੇਸ਼ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਜਦਕਿ ਇਸੇ ਚਲਾਨ 'ਚ ਸੁਰਿੰਦਰ ਧੀਮਾਨ, ਗੁਰਮੀਤ, ਸ਼ਰਨਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀ.ਪੀ. ਅਰੋੜਾ, ਖਰੇਤੀ ਲਾਲ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 9 ਦਿਨਾਂ ਦੇ ਰਿਮਾਂਡ 'ਚ ਹਨੀਪ੍ਰੀਤ ਨੇ ਦੰਗਿਆ 'ਚ ਉਸਦਾ ਹੱਥ ਹੋਣ ਦੀ ਗੱਲ ਕਬੂਲ ਕੀਤੀ ਸੀ। ਇਸ ਇਲਾਵਾ ਪੁਲਸ ਨੂੰ ਹਨੀਪ੍ਰੀਤ ਤੋਂ ਮੋਬਾਈਲ, ਲੈਪਟਾਪ, ਡਾਇਰੀ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਸਨ।


Related News