ਹੋਮਗਾਰਡ ਤੋਂ ਬੈਠਕਾਂ ਲਗਵਾਉਣ ਵਾਲਾ ਅਧਿਕਾਰੀ ਕੀਤਾ ਮੁਅੱਤਲ

04/29/2020 2:31:18 AM

ਪਟਨਾ— ਬਿਹਾਰ ਦੇ ਅਰਰੀਆ 'ਚ ਕੋਰੋਨਾ ਡਿਊਟੀ ਦੇ ਦੌਰਾਨ ਹੋਮਗਾਰਡ ਜਵਾਨ ਦੇ ਨਾਲ ਬਦਸਲੂਕੀ ਮਾਮਲੇ 'ਚ ਜ਼ਿਲ੍ਹਾ ਖੇਤੀ ਬਾੜੀ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਿਹਾਰ ਦੇ ਖੇਤੀ ਬਾੜੀ ਮੰਤਰੀ ਡਾਕਟਰ ਪ੍ਰੇਮ ਕੁਮਰ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਮਨੋਜ ਕੁਮਾਰ ਨੂੰ ਮੁਅੱਤਲ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ਦੇ ਜਰੀਏ ਕਿਹਾ ਕਿ ਕੋਰੋਨਾ ਵਿਰੁੱਧ ਮਹਾਯੁੱਧ ਵਿਚ ਸ਼ਾਮਲ ਹਰ ਯੋਧਾ ਭਾਵੇਂ ਉਹ ਛੋਟੇ ਅਹੁਦੇ 'ਤੇ ਹੋਵੇ ਪਰ ਵੱਡੇ ਅਹੁਦੇ 'ਤੇ ਉਸਦਾ ਸਨਮਾਨ ਸਾਡੀ ਸਭ ਤੋਂ ਵੱਡੀ ਤਰਜ਼ੀਹ ਹੈ। ਸਭ ਦਾ ਸਨਮਾਨ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ ਤੇ ਸਾਡਾ ਧਰਮ ਵੀ ਹੈ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਰਰੀਆ 'ਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਜ਼ਿਲ੍ਹਾ ਖੇਤੀ ਬਾੜੀ ਅਧਿਕਾਰੀ ਮਨੋਜ ਕੁਮਾਰ ਨੇ ਹੋਮਗਾਰਡ ਗਣੇਸ਼ ਤੱਮਾ ਨੂੰ ਸਜ਼ਾ ਦੇ ਤੌਰ 'ਤੇ ਬੈਠਕਾਂ ਲਗਾਉਂਦੇ ਦੇਖਿਆ ਗਿਆ ਸੀ। ਪੁਲਸ ਨੇ ਆਪਣੀ ਜਾਂਚ 'ਚ ਦੇਖਿਆ ਸੀ ਕਿ ਘਟਨਾ 17 ਅਪ੍ਰੈਲ ਦੀ ਸੀ ਪਰ ਸੋਸ਼ਲ ਮੀਡੀਆ ਦੇ ਜਰੀਏ ਇਹ ਮਾਮਲਾ 20 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਹੋਮਗਾਰਡ ਦੀ ਗਲਤੀ ਬਸ ਇੰਨੀ ਸੀ ਕਿ ਲਾਕਡਾਊਨ ਦੌਰਾਨ ਆਪਣੀ ਡਿਊਟੀ ਕਰਦੇ ਸਮੇਂ ਉਸ ਨੇ ਮਨੋਜ ਕੁਮਾਰ ਦੀ ਗੱਡੀ ਨੂੰ ਰੋਕਿਆ ਸੀ ਇਸ ਗੱਲ 'ਤੇ ਖੇਤੀ ਬਾੜੀ ਅਧਿਕਾਰੀ ਬਹੁਤ ਨਰਾਜ਼ ਹੋ ਗਏ ਸਨ ਕਿ ਉਨ੍ਹਾਂ ਨੇ ਹੋਮਗਾਰਡ ਨੂੰ ਜੇਲ ਭੇਜਣ ਦੀ ਧਮਕੀ ਦੇ ਦਿੱਤੀ ਸੀ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਵਿਭਾਗ ਨੇ ਮੌਕੇ 'ਤੇ ਮੌਜੂਦ ਏ. ਐੱਸ. ਆਈ. ਗੋਵਿੰਦ ਸਿੰਘ ਨੂੰ ਸੰਸਪੈਂਡ ਕਰ ਦਿੱਤਾ ਸੀ ਕਿਉਂਕਿ ਉਸ ਨੇ ਵੀ ਖੇਤੀ ਬਾੜੀ ਅਧਿਕਾਰੀ ਦਾ ਸਾਥ ਦਿੱਤਾ ਸੀ।


Gurdeep Singh

Content Editor

Related News