ਕੇਂਦਰ ਸਰਕਾਰ ਨੇ 54 ਚੀਨੀ ਐਪਸ ’ਤੇ ਲਾਈ ਪਾਬੰਦੀ, ਦੱਸਿਆ ਸੁਰੱਖਿਆ ਲਈ ਖ਼ਤਰਾ

Monday, Feb 14, 2022 - 12:55 PM (IST)

ਕੇਂਦਰ ਸਰਕਾਰ ਨੇ 54 ਚੀਨੀ ਐਪਸ ’ਤੇ ਲਾਈ ਪਾਬੰਦੀ, ਦੱਸਿਆ ਸੁਰੱਖਿਆ ਲਈ ਖ਼ਤਰਾ

ਨਵੀਂ ਦਿੱਲੀ (ਭਾਸ਼ਾ)—ਕੇਂਦਰ ਸਰਕਾਰ ਨੇ 54 ਚੀਨੀ ਐਪਸ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਚੀਨੀ ਐਪਸ ਨੂੰ ਭਾਰਤੀਆਂ ਦੀ ਨਿੱਜਤਾ ਅਤੇ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਪਾਬੰਦੀ ਲਾਈ ਗਈ ਹੈ। ਦਰਅਸਲ ਗ੍ਰਹਿ ਮੰਤਰਾਲਾ ਨੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ 54 ਚੀਨੀ ਮੋਬਾਇਲ ਐਪਲੀਕੇਸ਼ਨ ’ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ। ਅਧਿਕਾਰਤ ਸੂਤਰਾਂ ਨੇ ਸੋਮਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਭਾਰਤ ’ਚ ਇਨ੍ਹਾਂ ਐਪਸ ਦੇ ਸੰਚਾਲਨ ’ਤੇ ਪਾਬੰਦੀ ਲਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ : NCB ਵਲੋਂ ਵੱਡਾ ਆਪਰੇਸ਼ਨ; ਜਲ ਸੈਨਾ ਦੀ ਮਦਦ ਨਾਲ 2,000 ਕਰੋੜ ਦੀ ਡਰੱਗਜ਼ ਬਰਾਮਦ

ਜਾਣਕਾਰੀ ਮੁਤਾਬਕ ਜਿਨ੍ਹਾਂ ਐਪਸ ’ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ’ਚੋਂ ਸਵੀਟ ਸੈਲਫ਼ੀ ਐੱਚ. ਡੀ, ਬਿਊਟੀ ਕੈਮਰਾ, ਮਿਊਜ਼ਿਕ ਪਲੇਅਰ, ਮਿਊਜ਼ਿਕ ਪਲੱਸ, ਵਾਲਿਊਮ ਬੂਸਟਰ, ਵੀਡੀਓ ਪਲੇਅਰ ਮੀਡੀਆ ਆਲ ਫਾਰਮੈਟਸ, ਵੀਵਾ ਵੀਡੀਓ ਐਡੀਟਰ, ਨਾਈਸ ਵੀਡੀਓ ਬਾਇਦੂ, ਐਪਲੌਕ ਅਤੇ ਐਸਟਰਾਕ੍ਰਾਫਟ ਸਮੇਤ ਹੋਰ ਐਪਸ ਸ਼ਾਮਲ ਹਨ। 

ਇਹ ਵੀ ਪੜ੍ਹੋ : WHO ਦੀ ਵੱਡੀ ਚਿਤਾਵਨੀ, ਫਿਰ ਆ ਸਕਦਾ ਹੈ ਕੋਰੋਨਾ ਦਾ ਕਹਿਰ, ਹੋ ਸਕਦੀ ਹੈ ਨਵੇਂ ਵੇਰੀਐਂਟ ਦੀ ਐਂਟਰੀ

ਦੱਸ ਦੇਈਏ ਕਿ ਭਾਰਤ ’ਚ ਇਹ ਚੀਨੀ ਐਪਸ ਖ਼ਿਲਾਫ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਜੂਨ 2021 ’ਚ ਸਰਕਾਰ ਨੇ 59 ਚੀਨੀ ਐਪਸ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਖ਼ਿਲਾਫ਼ ਦੱਸਦੇ ਹੋਏ ਉਨ੍ਹਾਂ ’ਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ’ਚੋਂ ਲੋਕਪਿ੍ਰਅ ਵੀਡੀਓ ਸ਼ੇਅਰਿੰਗ ਐਪ ਟਿਕਟਾਕ, ਯੂ.ਸੀ ਬਰਾਊਜ਼ਰ, ਵੀਚੈੱਟ ਅਤੇ ਬਿਗੋ ਲਾਈਵ ਪ੍ਰਮੁੱਖ ਸਨ। ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਅਪ੍ਰੈਲ 2020 ਤੋਂ ਵਿਵਾਦ ਚੱਲ ਰਿਹਾ ਹੈ। ਭਾਰਤ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤਕ ਚੀਨ ਨਾਲ 3400 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਸਾਂਝਾ ਕਰਦਾ ਹੈ।
ਇਹ ਵੀ ਪੜ੍ਹੋ : ਇੰਜੀਨੀਅਰ ਨੂੰ ਅਗਵਾ ਕਰ ਲੈ ਗਏ ਨਕਸਲੀ, ਪਤਨੀ ਨੇ ਲਾਈ ਗੁਹਾਰ- ਮੇਰੇ ਪਤੀ ਨੂੰ ਰਿਹਾਅ ਕਰ ਦਿਓ

ਵੇਖੋ ਪੂਰੀ ਲਿਸਟ-

PunjabKesari


author

Tanu

Content Editor

Related News